ਆਈਐਸ ਨੇ ਹੁਣ ਰੋਨਾਲਡੋ-ਮੇਸੀ ਨੂੰ ਦਿੱਤੀ ਮਾਰਨ ਦੀ ਧਮਕੀ


ਮਾਸਕੋ, 18 ਮਈ (ਏਜੰਸੀ) : ਰੂਸ ਵਿਚ ਆਯੋਜਤ ਹੋਣ ਵਾਲੇ 21ਵੇਂ ਫੀਫਾ ਵਰਲਡ ਕੱਪ 2018 ਦੀ ਤਿਆਰੀਆਂ ਜ਼ੋਰ ਸ਼ੋਰ ਨਾਲ ਚਲ ਰਹੀਆਂ ਹਨ। ਹੁਣ ਇਸ ‘ਤੇ ਆਈਐਸਆਈਐਸ ਦਾ ਪਰਛਾਵਾਂ ਪੈ ਗਿਆ ਹੈ। ਫੁੱਟਬਾਲ ਦੇ ਮਹਾਕੁੰਭ ਤੋਂ ਪਹਿਲਾਂ ਆਈਐਸ ਨੇ ਧਮਕੀ ਜਾਰੀ ਕਰਦਿਆਂ ਕਿਹਾ ਕਿ ਉਹ ਸਟਾਰ ਫੁੱਟਬਾਲਰ ਰੋਨਾਲਡੋ ਅਤੇ ਮੇਸੀ ਦਾ ਸਿਰ ਕਲਮ ਕਰ ਦੇਵੇਗਾ। ਇਕ ਗੰਭੀਰ ਗੱਲ ਇਹ ਵੀ ਹੈ ਕਿ ਅੱਤਵਾਦੀ ਸੰਗਠਨ ਆਈਐਸ ਅਪਣੇ ਲੋਨ ਵੁਲਫ ਅੱਤਵਾਦੀਆਂ ਕੋਲੋਂ ਇਸ ਅਮਲੇ ਨੂੰ ਅੰਜਾਮ ਦਿਵਾਉਣਾ ਚਾਹੁੰਦਾ ਹੈ। ਆਪ ਨੂੰ ਦੱਸ ਦੇਈਏ ਕਿ ਇਕੱਲੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਲੋਨ ਵੁਲਫ ਕਿਹਾ ਜਾਂਦਾ ਹੈ।

ਅੱਤਵਾਦੀ ਸੰਗਠਨ ਆਈਐਸ ਨੇ ਇਸ ਸਬੰਧ ਵਿਚ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਫ਼ੋਟੋਸ਼ਾਪਡ ਤਸਵੀਰਾਂ ਵਿਚ ਦਿਖ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ਨੇ ਰੋਨਾਲਡੋ ਅਤੇ ਮੇਸੀ ਨੂੰ ਫੜੀ ਰੱਖਿਆ ਹੈ। ਇਸ ਤਸਵੀਰ ਨੂੰ ਜਾਰੀ ਕਰਨ ਤੋਂ ਬਾਅਦ ਆਈਐਸ ਨੇ ਲਿਖਿਆ ਕਿ ਉਨ੍ਹਾਂ ਦੇ ਖੂਨ ਨਾਲ ਮੈਦਾਨ ਰੰਗ ਜਾਵੇਗਾ। ਅੱਤਵਾਦੀ ਸੰਗਠਨ ਨੇ ਜੋ ਪੋਸਟਰ ਜਾਰੀ ਕੀਤਾ ਹੈ। ਉਸ ਵਿਚ ਮੇਸੀ ਦੀ ਅੱਖਾਂ ਤੋਂ ਖੂਨ ਦੇ ਹੰਝੂ ਨਿਕਲਦੇ ਦਿਖਾਏ ਗਏ ਹਨ। ਪੋਸਟਰ ਵਿਚ ਮੇਸੀ ਨੂੰ ਸਲਾਖਾਂ ਦੇ ਪਿੱਛੇ ਦਿਖਾਇਆ ਗਿਆ ਹੈ। ਮੈਸੇਜ ਵਿਚ ਲਿਖਿਆ ਹੈ। ਆਈਐਸ ਵਲੋਂ ਅਜਿਹੇ ਪੋਸਟਰਾਂ ਦੇ ਜਾਰੀ ਹੋਣ ਤੋਂ ਬਾਅਦ ਫੁੱਟਬਾਲ ਖਿਡਾਰੀਆਂ ਦੇ ਵਿਚ ਖਲਬਲੀ ਮਚ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫ਼ੋਟੋ ਵਫਾ ਮੀਡੀਆ ਫਾਊਂਡੇਸ਼ਨ ਦੁਆਰਾ ਜਾਰੀ ਕੀਤੀ ਗਈ ਹੈ। ਦੱਸ ਦੇਈਏ ਕਿ ਵਫਾ ਮੀਡੀਆ ਫਾਊਂਡੇਸ਼ਨ ਨੂੰ ਇਸਲਾਮਿਕ ਸਟੇਟ ਦਾ ਮੁੱਖ ਪੱਤਰ ਵੀ ਕਿਹਾ ਜਾਂਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਈਐਸ ਨੇ ਹੁਣ ਰੋਨਾਲਡੋ-ਮੇਸੀ ਨੂੰ ਦਿੱਤੀ ਮਾਰਨ ਦੀ ਧਮਕੀ