ਇੰਦੌਰ ਸਭ ਤੋਂ ਸਾਫ਼ ਸੁਥਰਾ ਸ਼ਹਿਰ, ਚੰਡੀਗੜ੍ਹ ਤੀਜੇ ਨੰਬਰ ‘ਤੇ


ਨਵੀਂ ਦਿੱਲੀ, 17 ਮਈ (ਏਜੰਸੀ) : ਸਰਕਾਰ ਦੇ ਸਾਫ ਸੁਥਰੇ ਸਰਵੇਖਣ ਵਿਚ ਇੰਦੌਰ ਸਭ ਤੋਂ ਸਾਫ ਸੁਥਰੇ ਸ਼ਹਿਰ ਵਜੋਂ ਸਾਹਮਣੇ ਆਇਆ ਹੈ। ਦੂਜੇ ਨੰਬਰ ‘ਤੇ ਭੋਪਾਲ ਅਤੇ ਤੀਜੇ ਨੰਬਰ ‘ਤੇ ਚੰਡੀਗੜ੍ਹ ਰਿਹਾ ਹੈ। ਸ਼ਹਿਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਵੱਛਤਾ ਸਰਵੇਖਣ 2018 ਦੇ ਨਤੀਜੇ ਐਲਾਨੇ। ਇਸ ਦਾ ਮਕਸਦ ਦੇਸ਼ ਭਰ ਦੇ ਸ਼ਹਿਰਾਂ ਵਿਚ ਸਾਫ ਸਫਾਈ ਦੇ ਪੱਧਰ ਦਾ ਮੁਲਾਂਕਣ ਕਰਨਾ ਹੈ। ਸਰਵੇਖਣ ਵਿਚ ਝਾਰਖੰਡ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ ਚੁਣਿਆ ਗਿਆ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਛਤੀਸਗੜ੍ਹ ਦਾ ਨੰਬਰ ਆਇਆ। ਪਿਛਲੇ ਸਰਵੇਖਣਾਂ ਦੀ ਤੁਲਨਾ ਵਿਚ ਇਸ ਵਾਰ ਆਮ ਨਾਗਰਿਕਾਂ ਤੋਂ ਮਿਲੇ ਪ੍ਰਤੀਕਰਮ ਨੂੰ ਕਾਫੀ ਅਹਿਮੀਅਤ ਦਿੱਤੀ ਗਈ ਸੀ।

ਇੰਦੌਰ ਪਿਛਲੇ ਸਾਲ ਵੀ ਸਭ ਤੋਂ ਸਾਫ ਸੁਥਰਾ ਸ਼ਹਿਰ ਚੁਣਿਆ ਗਿਆ ਸੀ। ਉਸ ਸਮੇਂ ਸਿਰਫ 430 ਸ਼ਹਿਰਾਂ ਲਈ ਸਰਵੇਖਣ ਕਰਵਾਇਆ ਗਿਆ ਸੀ ਪਰ ਇਸ ਵਾਰ ਕਰੀਬ 4200 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਪੁਰੀ ਨੇ ਕਿਹਾ ਕਿ ਖਰਾਬ ਪ੍ਰਦਰਸ਼ਨ ਵਾਲੇ ਸ਼ਹਿਰਾਂ ਦੇ ਨਾਂ ਉਸ ਦਿਨ ਐਲਾਨੇ ਜਾਣਗੇ ਜਿਸ ਦਿਨ ਪੁਰਸਕਾਰ ਦਿੱਤੇ ਜਾਣਗੇ। ਕੇਂਦਰ ਸਰਕਾਰ ਦੇ ਫੈਸਲੇ ਤੋਂ ਖੁਸ਼ ਲੋਕ ਸਭਾ ਸਪੀਕਰ ਸਮਿਤਰਾ ਮਹਾਜਨ ਨੇ ਇਸ ਪ੍ਰਾਪਤੀ ਦਾ ਸਿਹਰਾ ਸ਼ਹਿਰ ਦੇ ਆਮ ਲੋਕਾਂ ਨੂੰ ਦਿੱਤਾ ਹੈ। ਮਹਾਜਨ ਇੰਦੌਰ ਹਲਕੇ ਤੋਂ ਸੰਸਦ ਮੈਂਬਰ ਹਨ। ਅਲੱਗ ਅਲੱਗ ਮਾਮਲਿਆਂ ਵਿਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਾਜਧਾਨੀ ਦਾ ਵੀ ਆਕਲਨ ਕੀਤਾ ਗਿਆ ਹੈ। ਇਸ ਵਿਚ ਮਹਾਰਾਸ਼ਟਰ ਦੀ ਰਾਜਧਾਨੀ ਗਰੇਟਰ ਮੁੰਬਈ ਦੇਸ਼ ਦੀ ਸਭ ਤੋਂ ਸਾਫ ਸੁਥਰੀ ਰਾਜਧਾਨੀ ਬਣ ਕੇ ਉਭਰੀ ਹੈ। ਸਿਟੀਜਨ ਫੀਡਬੈਕ ਵਿਚ ਝਾਰਖੰਡ ਦੀ ਰਾਜਧਾਨੀ ਰਾਂਚੀ ਅੱਵਲ ਰਹੀ ਹੈ। ਝਾਰਖੰਡ ਨੇ ਸਫਾਈ ਦੇ ਮਾਮਲੇ ਵਿਚ ਕਾਫੀ ਸੁਧਾਰ ਕੀਤਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇੰਦੌਰ ਸਭ ਤੋਂ ਸਾਫ਼ ਸੁਥਰਾ ਸ਼ਹਿਰ, ਚੰਡੀਗੜ੍ਹ ਤੀਜੇ ਨੰਬਰ ‘ਤੇ