ਆਖਰ ਬੀਜੇਪੀ ਤੋਂ ਖੁੱਸਿਆ ਕਰਨਾਟਕ, ਕੁਮਾਰ ਬਣੇ ਸਵਾਮੀ


ਬੇਂਗਲੁਰੂ, 25 ਮਈ (ਏਜੰਸੀ) : ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਕਰਨਾਟਕ ਵਿਧਾਨ ਸਭਾ ਵਿੱਚ ਭਰੋਸੇ ਦਾ ਮੱਤ ਹਾਸਲ ਕਰ ਲਿਆ ਹੈ। ਸਵਾਮੀ ਦੀ ਇਸ ਸਫ਼ਲਤਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਆਪਣੇ ਲੀਡਰ ਬੀਐਸ ਯੇਦਯੁਰੱਪਾ ਦੀ ਅਗਵਾਈ ਹੇਠ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਲੋਕਾਂ ਨੇ ਉਨ੍ਹਾਂ ਉੱਪਰ ਪੂਰਾ ਵਿਸ਼ਵਾਸ ਨਹੀਂ ਜਤਾਇਆ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਉਹ ਅਗਲੇ ਪੰਜ ਸਾਲਾਂ ਦੌਰਾਨ ਸਥਾਈ ਸਰਕਾਰ ਬਣਾਈ ਰੱਖਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਤੇ ਉਨ੍ਹਾਂ ਦਾ ਗੌੜਾ ਪਰਿਵਾਰ ਸੱਤਾ ਦਾ ਭੁੱਖਾ ਨਹੀਂ ਕਿਉਂਕਿ ਉਨ੍ਹਾਂ ਆਪਣੇ ਸਿਆਸੀ ਸਫ਼ਰ ਦਾ ਜ਼ਿਆਦਾਤਰ ਪੈਂਡਾ ਵਿਰੋਧੀ ਧਿਰ ਵਜੋਂ ਹੀ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰਨਗੇ। ਕਿਸਾਨਾਂ ਦੀ ਕਰਜ਼ ਮੁਆਫ਼ੀ ਕੁਮਾਰਸਵਾਮੀ ਸਰਕਾਰ ਦੇ ਚੋਣ ਵਾਅਦਿਆਂ ਵਿੱਚੋਂ ਇੱਕ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਖਰ ਬੀਜੇਪੀ ਤੋਂ ਖੁੱਸਿਆ ਕਰਨਾਟਕ, ਕੁਮਾਰ ਬਣੇ ਸਵਾਮੀ