31 ਮਈ ਤੱਕ ਚੰਡੀਗੜ੍ਹ ਏਅਰਪੋਰਟ ਬੰਦ, ਰੋਜ਼ਾਨਾ 32 ਫਲਾਈਟਾਂ ਨਹੀਂ ਉਡਣਗੀਆਂ

ਚੰਡੀਗੜ੍ਹ, 12 ਮਈ (ਏਜੰਸੀ) : ਇੰਟਰਨੈਸ਼ਨਲ ਏਅਰਪੋਰਟ ਅੱਜ ਤੋਂ 31 ਮਈ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। 20 ਦਿਨ ਤੰਕ ਰੋਜ਼ਾਨਾ ਕਰੀਬ 32 ਫਲਾਈਟਾਂ ਪ੍ਰਭਾਵਤ ਹੋਣਗੀਆਂ। ਇਸ ਨਾਲ ਦਿੱਲੀ ਆਉਣ ਜਾਣ ਵਾਲੇ ਯਾਤਰੀਆਂ ਦਾ ਜ਼ਿਆਦਤਰ ਬੋਝ ਬੱਸ ਅਤੇ ਟਰੇਨਾਂ ‘ਤੇ ਪਵੇਗਾ। ਚੰਡੀਗੜ੍ਹ ਏਅਰਪੋਰਟ ਤੋਂ ਸਭ ਤੋਂ ਜ਼ਿਆਦਾ ਦਿੱਲੀ, ਮੁੰਬਈ ਦੀ ਫਲਾਈਟਾਂ ਆਪਰੇਟ ਹੁੰਦੀਆਂ ਹਨ। ਇੱਥੋਂ 3 ਇੰਟਰਨੈਸ਼ਨਲ ਫਲਾਈਟਾਂ ਵੀ ਆਪਰੇਟ ਹੁੰਦੀਆਂ ਹਨ। ਇਸ ਕਾਰਨ ਚੰਡੀਗੜ੍ਹ ਆਉਣ ਜਾਣ ਵਾਲੇ ਪਰਵਾਸੀ ਭਾਰਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਇਸ ਸਮੇਂ ਵਿਚ ਏਅਰਪੋਰਟ ਦੇ ਰਨਵੇ ਅਤੇ ਪੈਰਲਲ ਟੈਕਸੀ ਟਰੈਕ ਦੇ ਨਿਰਮਾਣ ਦਾ ਕੰਮ ਪੂਰਾ ਕੀਤਾ ਜਾਵੇਗਾ। ਕੇਂਦਰ ਸਰਕਾਰ ਵਲੋਂ ਵੀ ਅਸਿਸਟੈਂਟ ਸੌਲੀਸਟਰ ਜਨਰਲ ਆਫ਼ ਇੰਡੀਆ ਚੇਤਨ ਮਿੱਤਲ ਨੇ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਕਿ 1 ਜੁਲਾਈ 2018 ਤੋਂ ਏਅਰਪੋਰਟ ‘ਤੇ ਪਹਿਲਾਂ ਦੀ ਤਰ੍ਹਾਂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਜਸਟਿਸ ਏਕੇ ਮਿੱਤਲ ਅਤੇ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੀ ਬੈਂਚ ਨੂੰ ਚੇਤਨ ਮਿੱਤਲ ਨੇ ਦੱਸਿਆ ਕਿ ਬੀਤੇ ਦਿਨੀਂ ਮੌਸਮ ਖਰਾਬ ਹੋਣ ਕਾਰਨ ਰਨਵੇ ਅਤੇ ਪੈਰਲਲ ਟੈਕਸੀ ਟਰੈਕ ਦਾ ਕੰਮ ਪੂਰਾ ਕਰਨ ਵਿਚ ਦੇਰੀ ਹੋਈ ਹੈ। ਆਉਣ ਵਾਲੇ ਦਿਨਾਂ ਵਿਚ ਕੰਮ ਵਿਚ ਹੋਰ ਤੇਜ਼ੀ ਲਿਆ ਕੇ ਇਸ ਨੂੰ ਪੂਰਾ ਕਰ ਲਿਆ ਜਾਵੇਗਾ।

ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਹਵਾਈ ਅੱਡੇ ‘ਤੇ ਕੈਟ 3 ਸਹੂਲਤ ਦੀ ਬਜਾਏ ਹੁਣ ਟਾਟਾ ਦੇ ਐਮਐਫਆਈ ਪ੍ਰੋਜੈਕਟ ਦੇ ਲਈ ਸਹਿਮਤੀ ਬਣੀ ਹੈ। ਉਨ੍ਹਾਂ ਇਹ ਵੀ ਦੱÎਸਿਆ ਕਿ ਏਅਰਪੋਰਟ ਦੀ ਲਾਈਟਨਿੰਗ ਦੇ ਸਬੰਧ ਵਿਚ ਸੁਣਵਾਈ ਦੀ ਅਗਲੀ ਤਾਰੀਕ ਤੋਂ ਪਹਿਲਾਂ ਸਾਰੀ ਸਬੰਧਤ ਧਿਰਾਂ ਦੇ ਵਿਚ ਬੈਠਕ ਕਰਕੇ ਫ਼ੈਸਲਾ ਲੈ ਲਿਆ ਜਾਵੇਗਾ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)