1998 ਦੇ ਪਰਮਾਣੂ ਧਮਾਕਿਆਂ ਨੇ ਭਾਰਤ ਦੀ ਵਿਗਿਆਨਕ ਸਮਰੱਥਾ ਦਿਖਾਈ : ਕੋਵਿੰਦ


ਨਵੀਂ ਦਿੱਲੀ, 11 ਮਈ (ਏਜੰਸੀ) : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਭਾਰਤ ਵੱਲੋਂ 1998 ਵਿੱਚ ਕੀਤੇ ਪੋਖਰਨ ਪਰਮਾਣੂ ਤਜਰਬਿਆਂ ਨੇ ਮੁਲਕ ਦੀ ਵਿਗਿਆਨਕ ਸਰਮਰੱਥਾ ਅਤੇ ਸਿਆਸੀ ਇਰਾਦੇ ਦਾ ਇਜ਼ਹਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਬਾਕੀ ਦੁਨੀਆਂ ਦੇ ਭਾਰਤ ਪ੍ਰਤੀ ਨਜ਼ਰੀਏ ਉਤੇ ਬੜਾ ਵੱਡਾ ਅਸਰ ਪਿਆ। ਉਨ੍ਹਾਂ ਇਸ ਮੌਕੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੇ ਯੋਗਦਾਨ ਨੂੰ ਵੀ ਚੇਤੇ ਕੀਤਾ। ਸ੍ਰੀ ਕਲਾਮ ਨੇ ਪਰਮਾਣੂ ਧਮਾਕਿਆਂ ਦੀ ਤਿਆਰੀ ਕਰਨ ਵਾਲੀ ਵਿਗਿਆਨੀਆਂ ਦੀ ਟੀਮ ਦੀ ਅਗਵਾਈ ਕੀਤੀ ਸੀ। ਉਨ੍ਹਾਂ ਮੌਕੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਪਰਮਾਣੂ ਧਮਾਕੇ ਕਰਨ ਦਾ ‘ਹੌਸਲਾ’ ਦਿਖਾਇਆ ਸੀ।

ਗ਼ੌਰਤਲਬ ਹੈ ਕਿ 1998 ਵਿੱਚ ਅੱਜ ਦੇ ਦਿਨ ਇਹ ਧਮਾਕੇ ਕੀਤੇ ਗਏ ਸਨ, ਜਿਸ ਨੂੰ ਕੌਮੀ ਤਕਨਾਲੋਜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ 20ਵੇਂ ਕੌਮੀ ਤਕਨਾਲੋਜੀ ਦਿਵਸ ਮੌਕੇ ਸ੍ਰੀ ਕੋਵਿੰਦ ਨੇ ਕਿਹਾ, ‘‘1998 ਵਿੱਚ ਮੌਕੇ ਦੀ ਸਰਕਾਰ ਨੇ ਦਲੇਰਾਨਾ ਕਦਮ ਚੁੱਕਦਿਆਂ ਇਹ ਧਮਾਕੇ ਕੀਤੇ ਤੇ ਦੁਨੀਆਂ ਭਰ ਵਿੱਚ ਭਾਰਤ ਦਾ ਰੁਤਬਾ ਵਧਾਇਆ।’’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੌਕੇ ਦੇਸ਼ ਦੇ ਸਾਇੰਸਦਾਨਾਂ ਅਤੇ ਮੌਕੇ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਆਪਣੀ ਟਵੀਟ ਵਿੱਚ ਕਿਹਾ, ‘‘ਮਈ 1998 ਦੇ ਇਤਿਹਾਸਕ ਤਜਰਬਿਆਂ ਲਈ ਅਸੀਂ ਮਾਣ ਨਾਲ ਆਪਣੇ ਮਹਾਨ ਸਾਇੰਸਦਾਨਾਂ ਦੀ ਯੋਗਤਾ ਅਤੇ ਆਪਣੀ ਸਿਆਸੀ ਲੀਡਰਸ਼ਿਪ ਦੇ ਹੌਸਲੇ ਦੀ ਸ਼ਲਾਘਾ ਕਰਦੇ ਹਾਂ।’’


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

1998 ਦੇ ਪਰਮਾਣੂ ਧਮਾਕਿਆਂ ਨੇ ਭਾਰਤ ਦੀ ਵਿਗਿਆਨਕ ਸਮਰੱਥਾ ਦਿਖਾਈ : ਕੋਵਿੰਦ