ਸੀਬੀਐਸਈ 12ਵੀਂ ਨਤੀਜਾ : ਲੁਧਿਆਣਾ ਦੀ ਧੀ ਨੇ ਮਾਰੀ ਬਾਜ਼ੀ


ਚੰਡੀਗੜ੍ਹ, 26 ਮਈ (ਏਜੰਸੀ) : ਸੀਬੀਐਸਈ ਬੋਰਡ ਨੇ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨੇ। ਇਸ ਇਮਤਿਹਾਨ ਵਿੱਚ ਤਕਰੀਬਨ 11,84,386 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ 9,18,763 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ। ਵੇਖਣ ਵਿੱਚ ਆਇਆ ਹੈ ਕਿ ਇਸ ਸਾਲ 91,818, ਯਾਨੀ 8.3 ਫ਼ੀਸਦੀ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਜਿਨ੍ਹਾਂ ਨੂੰ ਫੇਲ੍ਹ ਹੋਣ ਵਾਲੇ ਵਿਸ਼ਿਆਂ ਵਿੱਚੋਂ ਪਾਸ ਹੋਣ ਲਈ ਦੁਬਾਰਾ ਇਮਤਿਹਾਨ ਦੇਣਾ ਪਵੇਗਾ। ਇਸ ਸਾਲ ਸੀਬੀਐਸਈ ਨੇ 83.01 ਫ਼ੀਸਦੀ ਨਤੀਜਾ ਰਿਕਾਰਡ ਕੀਤਾ। ਪਿਛਲੇ ਸਾਲ (82.02 ਫ਼ੀਸਦੀ) ਦੇ ਮੁਕਾਬਲੇ ਇਸ ਸਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਵਿੱਚ ਇੱਕ ਫੀਸਦੀ ਵਾਧਾ ਹੋਇਆ ਹੈ।

ਇਸ ਪ੍ਰੀਖਿਆ ਵਿੱਚ ਨੋਇਡਾ ਦੀ ਆਰਟਸ ਦੀ ਵਿਦਿਆਰਥਣ ਮੇਘਨਾ ਸ੍ਰੀਵਾਸਤਵ ਨੇ 500 ਵਿੱਚੋਂ 499 ਅੰਕ ਹਾਸਲ ਕਰ ਕੇ ਵਧੀਆ ਪ੍ਰਦਰਸ਼ਨ ਪੂਰੇ ਦੇਸ਼ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਵਿਸ਼ੇ ਦੀ ਗਾਜ਼ੀਆਬਾਦ ਦੀ ਅਨੁਸ਼ਕਾ ਚੰਦ ਨੇ 500 ਵਿੱਚੋਂ 498 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਤੀਜੇ ਸਥਾਨ ’ਤੇ ਇੱਕ ਨਹੀਂ, ਦੋ ਵੀ ਨਹੀਂ, ਬਲਕਿ ਕੁੱਲ ਛੇ ਵਿਦਿਆਰਥਣਾਂ (500 ‘ਚੋਂ 497 ਅੰਕ) ਨੇ ਕਬਜ਼ਾ ਕੀਤਾ। ਇਨ੍ਹਾਂ ਵਿੱਚੋਂ ਇੱਕ ਵਿਦਆਰਥਣ ਲੁਧਿਆਣਾ ਦੀ ਆਸਥਾ ਬਾਂਬਾ ਵੀ ਸ਼ਾਮਲ ਹੈ।

ਲੁਧਿਆਣਾ ਦੇ ਮਾਡਲ ਟਾਊਨ ਸਥਿਤ ਬੀਸੀਐਮ ਸਕੂਲ ਦੀ ਆਸਥਾ ਬਾਂਬਾ ਨੇ ਸੀਬੀਐਸਈ ਦੀ 21ਵੀਂ ਦੀ ਪ੍ਰੀਖਿਆ ਵਿੱਚੋਂ ਪੂਰੇ ਦੇਸ਼ ’ਚੋਂ ਤੀਸਰਾ ਤੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਆਸਥਾ ਦੀ ਇਸ ਉਪਲੱਬਧੀ ’ਤੇ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੇ ਖ਼ੁਸ਼ੀ ਪ੍ਰਗਟਾਈ। ਆਸਥਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਅੱਵਲ ਰਹਿੰਦੀ ਸੀ ਪਰ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਉਹ 12ਵੀਂ ਵਿੱਚੋਂ ਟਾਪ ਕਰੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਅੱਗੇ ਦੀ ਪੜ੍ਹਾਈ ਕਰੇਗੀ।

ਆਸਥਾ ਨੇ ਦੱਸਿਆ ਕਿ ਇਹ ਸਫ਼ਲਤਾ ਉਸ ਨੂੰ ਸਾਰਿਆਂ ਦੇ ਸਾਥ ਕਰਕੇ ਹਾਸਲ ਹੋਈ ਹੈ। ਉਸ ਦੇ ਮਾਪਿਆਂ ਤੇ ਅਧਿਆਪਕਾਂ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਪੜ੍ਹਨ ਦਾ ਸਮਾਂ ਹੁੰਦਾ ਸੀ ਤਾਂ ਉਹ ਆਪਣਾ ਮੋਬਾਈਲ ਫੋਨ ਬੰਦ ਕਰ ਦਿੰਦੀ ਸੀ ਤੇ ਆਪਣਾ ਸਾਰਾ ਧਿਆਨ ਸਿਰਫ ਪੜ੍ਹਾਈ ਵੱਲ ਦਿੰਦੀ ਸੀ। ਇਸੇ ਕਰ ਕੇ ਅੱਜ ਉਸ ਦਾ ਨਤੀਜਾ ਚੰਗਾ ਆਇਆ ਹੈ। ਉਸ ਨੇ ਕਿਹਾ ਕਿ ਅੱਗੇ ਵੀ ਉਹ ਇਸੇ ਤਰ੍ਹਾਂ ਹੀ ਮਿਹਨਤ ਕਰਦੀ ਰਹੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੀਬੀਐਸਈ 12ਵੀਂ ਨਤੀਜਾ : ਲੁਧਿਆਣਾ ਦੀ ਧੀ ਨੇ ਮਾਰੀ ਬਾਜ਼ੀ