ਸ਼ਿਮਲਾ ‘ਚ ਪਾਣੀ ਦਾ ਸੰਕਟ, ਸਥਾਨਕ ਲੋਕਾਂ ਤੇ ਸੈਲਾਨੀਆਂ ਦੇ ਛੁਟੇ ਪਸੀਨੇ

ਸ਼ਿਮਲਾ, 29 ਮਈ (ਏਜੰਸੀ) : ਪਹਾੜਾਂ ਦੀ ਰਾਣੀ ਸ਼ਿਮਲਾ ਸੈਲਾਨੀਆਂ ਦੇ ਪਸੀਨੇ ਛੁਡਾਉਣ ਲੱਗੀ ਹੈ। ਮੈਦਾਨਾਂ ਵਾਂਗ ਹੁਣ ਪਹਾੜ ਵੀ ਤਪਣ ਲੱਗੇ ਹਨ। ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਪਾਰਾ 28 ਨੂੰ ਪਾਰ ਕਰ ਗਿਆ ਹੈ। ਦਿਨ ਦੇ ਸਮੇਂ ਤੇਜ਼ ਧੁੱਪ ਵਿਚ ਇਤਿਹਾਸਕ ਰਿੱਜ ਮੈਦਾਨ ‘ਤੇ ਗਿਣੇ ਚੁਣੇ ਸੈਲਾਨੀ ਹੀ ਹੋਟਲਾਂ ਤੋਂ ਬਾਹਰ ਨਿਕਲਦੇ ਹਨ। ਗਰਮੀ ਤੋਂ ਬਚਣ ਲਈ ਬਾਹਰੀ ਸੂਬਿਆਂ ਤੋਂ ਪਹਾੜਾਂ ਦਾ ਰੁਖ਼ ਕਰ ਰਹੇ ਸੈਲਾਨਪੀ ਵੀ ਗਰਮੀ ਤੋਂ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਮਲਾ ਵਿਚ ਵੀ ਮੈਦਾਨਾਂ ਵਾਂਗ ਹੀ ਗਰਮੀ ਪੈ ਰਹੀ ਹੈ। ਦਿਨ ਦੇ ਸਮੇਂ ਹੋਟਲਾਂ ਵਿਚ ਬਾਹਰ ਨਿਕਲਣਾ ਮੁਸ਼ਕਲ ਹੋ ਜਾਦਾ ਹੈ। ਉਨ੍ਹਾਂ ਸੋਚਿਆ ਸੀ ਕਿ ਸ਼ਿਮਲਾ ਵਿਚ ਮੌਸਮ ਠੰਡਾ ਹੋਵੇਗਾ ਪਰ ਇੱਥੇ ਵੀ ਮੈਦਾਨੀ ਇਲਾਕਿਆਂ ਵਰਗਾ ਹੀ ਹਾਲ ਹੈ, ਜਿਸ ਕਰ ਕੇ ਸੈਲਾਨੀ ਨਿਰਾਸ਼ ਹਨ। ਉਧਰ ਸ਼ਿਮਲਾ ਦੇ ਲੋਕ ਵੀ ਅੱਤ ਦੀ ਪੈ ਰਹੀ ਗਰਮੀ ਤੋਂ ਪਰੇਸ਼ਾਨ ਹਨ।

ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਈ ਦਿਨਾਂ ਬਾਅਦ ਵੀ ਅਤੇ ਸੈਲਾਨੀਆਂ ਦੇ ਮੌਸਮ ਵਿਚ ਇਕ ਵੱਡਾ ਪਾਣੀ ਸੰਕਟ ਦੇਖਿਆ ਜਾ ਰਿਹਾ ਹੈ। ਲੋਕ ਮਹਿੰਗੇ ਭਾਅ ਪਾਣੀ ਖ਼ਰੀਦਣ ਅਤੇ ਛੋਟੇ ਹੋਟਲਾਂ ਦੀ ਬੁਕਿੰਗ ਰੱਦ ਕਰਨ ਲਈ ਮਜ਼ਬੂਰ ਹੋ ਰਹੇ ਹਨ। ਬੀਤੇ ਦਿਨ ਸ਼ਿਮਲਾ ਦੇ ਮੁੱਖ ਮਾਲ ਰੋਡ ”ਤੇ ਵਾਟਰ ਵਰਕਸ ਦਫ਼ਤਰ ਦੇ ਬਾਹਰ ਕਰੀਬ 100 ਲੋਕਾਂ ਨੇ ਅੱਧੀ ਰਾਤ ਨੂੰ ਰੋਸ ਪ੍ਰਦਰਸ਼ਨ ਕੀਤਾ ਅਤੇ ਇਹ ਲੋਕ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਰਿਹਾਇਸ਼ ਵੱਲ ਵਧ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਰੋਕਿਆ। ਸਥਾਨਕ ਬਾਰ ਐਸੋਸੀਏਸ਼ਨ ਨੇ ਪਾਣੀ ਦੀ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਕੰਮ ਕਾਜ ਬੰਦ ਕਰ ਦਿਤਾ ਹੈ, ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਹਾਈਕੋਰਟ ਨੇ ਨੋਟਿਸ ਲੈਂਦਿਆਂ ਨਗਰ ਨਿਗਮ ਅਧਿਕਾਰੀਆਂ ਤਲਬ ਕੀਤਾ ਹੈ। ਅਦਾਲਤ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀ ਤੁਰਤ ਪਾਣੀ ਦੀ ਕਮੀ ਦੇ ਕਾਰਨਾਂ ਦੀ ਜਾਣਕਾਰੀ ਦੇਣ ਲਈ ਅਦਾਲਤ ਵਿਚ ਪੇਸ਼ ਹੋਣ।

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਜ ਮੋਹਨ ਚੌਹਾਨ ਨੇ ਕਿਹਾ ਕਿ ਅਸੀਂ ਪਿਛਲੇ 20 ਸਾਲਾਂ ਵਿਚ ਅਜਿਹੀ ਸਥਿਤੀ ਨਹੀਂ ਦੇਖੀ। ਸਰਕਾਰ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਨਗਰ ਨਿਗਮ ਕਮਿਸ਼ਨਰ ਰੋਹਿਤ ਜਾਮਵਾਲ ਨੇ ਸਥਿਤੀ ਨੂੰ ਆਮ ਗੰਭੀਰ ਦਸਿਆ ਪਰ ਨਾਲ ਹੀ ਇਸ ਦਾ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਦਸਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਤਿੰਨ ਗਰਮੀਆਂ ਵਿਚ ਪਾਣੀ ਦੀ ਉਪਲਬਧਤਾ ਪ੍ਰਤੀ ਦਿਨ 29 ਜਾਂ 30 ਮਿਲੀਅਨ ਲੀਟਰ ਡਿਗ ਗਈ ਹੈ। ਇਸ ਸਾਲ ਅਸੀਂ ਸਿਰਫ਼ 20 ਐਲਐਲਡੀ ਸਪਲਾਈ ਕਰਨ ਵਿਚ ਸਮਰੱਥ ਹਾਂ। ਇਸ ਨਾਲ ਮੰਗ ਨਾਲ ਮੇਲ ਖਾਣਾ ਮੁਸ਼ਕਲ ਹੋ ਜਾਂਦਾ ਹੈ। ਪਾਣੀ ਦੀ ਕਮੀ ਕਾਰਨ ਸਥਾਨਕ ਲੋਕਾਂ ਨੂੰ ਪਾਣੀ ਲੈਣ ਲਈ ਕਈ ਕਈ ਘੰਟਿਆਂ ਤਕ ਲੰਬੀਆਂ ਲਾਈਨਾਂ ਵਿਚ ਖੜ੍ਹਨਾ ਪੈ ਰਿਹਾ ਹੈ। ਹਾਲਾਂਕਿ ਲੋਕਾਂ ਨੂੰ ਕਿਹਾ ਗਿਆ ਸੀ ਕਿ ਪਾਣੀ ਦੀ ਸਪਲਾਈ ਐਤਵਾਰ ਨੂੰ ਬਹਾਲ ਕੀਤੀ ਜਾਵੇਗੀ ਪਰ ਕੁੱਝ ਵੀ ਨਹੀਂ ਹੋਇਆ। ਲੋਕ ਸਰਕਾਰ ਦੀ ਨਾਕਾਮੀ ਤੋਂ ਪਰੇਸ਼ਾਨ ਹਨ। ਕਈ ਸਥਾਨ ਅਜਿਹੇ ਹਨ, ਜਿੱਥੇ ਪਿਛਲੇ 11 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੈ।

ਸਾਬਕਾ ਕੌਂਸਲਰ ਨਰਿੰਦਰ ਠਾਕੁਰ ਕਹਿੰਦੇ ਹਨ ਕਿ ਕੁੱਝ ਇਲਾਕੇ ਪਹੁੰਚ ਯੋਗ ਨਹੀਂ ਹਨ ਕਿਉਂਕਿ ਉਥੇ ਪਾਣੀ ਦੇ ਟੈਂਕਰ ਵੀ ਨਹੀਂ ਸਪਲਾਈ ਨਹੀਂ ਕਰ ਸਕਦੇ। ਪਾਣੀ ਦੀ ਕਮੀ ਨੇ ਹੋਟਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਪਿਛਲੇ ਦੋ ਤੋਂ ਤਿੰਨ ਦਿਨਾਂ ਵਿਚ ਕਈ ਬੁਕਿੰਗ ਰੱਦ ਕਰ ਦਿਤੀਆਂ ਗਈਆਂ ਹਨ। ਮਾਲ ਰੋਡ ‘ਤੇ ਇਕ ਟ੍ਰੈਵਲ ਏਜੰਟ ਸੁਰੇਸ਼ ਡੋਗਰਾ ਕਹਿੰਦੇ ਹਨ ਕਿ ਜਦੋਂ ਸਰਕਾਰ ਪਾਣੀ ਨਹੀਂ ਦੇ ਸਕਦੀ ਹੈ ਤਾਂ ਉਸ ਨੂੰ ਸ਼ਿਮਲਾ ਨੂੰ ਸੈਲਾਨੀ ਸਥਾਨ ਵਜੋਂ ਬੜ੍ਹਾਵਾ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)