ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਤਿਆਰ ਹੋਏ ਸੱਜਣ ਸਿੰਘ


ਚੰਡੀਗੜ 14 ਮਈ (ਏਜੰਸੀ) : 1984 ਸਿੱਖ ਨਸਲਕੁਸ਼ੀ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ 30 ਮਈ ਨੂੰ ਕੇਸ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਦਾ ਝੂਠ ਫੜਨ ਵਾਲਾ ਟੈਸਟ ਕਰਨ ਦਾ ਹੁਕਮ ਦਿੱਤਾ ਹੈ। ਮੁਸਜ਼ਮ ਸੱਜਣ ਕੁਮਾਰ ਨੇ ਅਦਾਲਤ ਦੇ ਫੈਸਲੇ ਨੂੰ ਸਹਿਮਤੀ ਦਿੰਦਿਆਂ ਕਿਹਾ ਕਿ ਵਿਦੇਸ਼ ਜਾਂ ਭਾਰਤ ਵਿੱਚ ਕਿਸੇ ਤਰਾਂ ਦੇ ਵੀ ਟੈਸਟ ਦੇਣ ਲਈ ਤਿਆਰ ਹੈ। ਇਸ ਸਭ ਦਾ ਖ਼ਰਚ ਵੀ ਉਹ ਆਪਣੇ ਪੱਲਿਓਂ ਦੇਵੇਗਾ। ਸੱਜਣ ਦੇ ਇਸ ਕਥਨ ‘ਤੇ ਜੱਜ ਨੇ ਆਪਣੀ ਸਹਿਮਤੀ ਦਰਜ ਕੀਤੀ ਹੈ।

ਉਨਾਂ ਇਹ ਵੀ ਰਿਕਾਰਡ ਕੀਤਾ ਕਿ ਸਿੱਟ ਮੰਨਦੀ ਹੈ ਕਿ ਉਨਾਂ ਦਾ ਮੁੱਖ ਮੁੱਦਾ ਸਹਿਮਤੀ ਤਕ ਸੀਮਿਤ ਹੈ। ਜੱਜ ਨੇ ਸਹਿਮਤੀ ਦਾ ਹੁਕਮ ਦਿੰਦਿਆਂ ਬਿਆਨ ‘ਤੇ ਹਸਤਾਖ਼ਰ ਕੀਤੇ। ਸੱਜਣ ਕੁਮਾਰ ਦੇ ਲਾਈ ਡਿਟੈਕਟ ਟੈਸਟ 20 ਮਈ, 2018 ਨੂੰ ਕੰਪਲੈਕਸ ਲੋਧੀ ਰੋਡ ਹੋਵੇਗਾ। ਇਸ ਤੋਂ ਪਹਿਲਾਂ ਸੱਜਣ ਕੁਮਾਰ ਦੀ ਦੁਆਰਕਾ ਕੋਰਟ ਨੇ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਸੀ। ਇਸ ਲਈ ਕੋਰਟ ਨੇ ਤਿੰਨ ਸ਼ਰਤਾਂ ਵੀ ਰੱਖੀਆਂ ਸਨ। ਦਸ ਦਈਏ ਕਿ ਸ਼ਰਤਾਂ ਅਨੁਸਾਰ ਉਸ ਨੂੰ ਇੱਕ ਲੱਖ ਰੁਪਏ ਦਾ ਬਾਂਡ ਭਰਨਾ ਪਵੇਗਾ। ਦੂਸਰਾ ਜਾਂਚ ‘ਚ ਸਹਿਯੋਗ ਦੇਣਾ ਹੋਵੇਗਾ ਅਤੇ ਤੀਸਰੀ ਸ਼ਰਤ ਅਨੁਸਾਰ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਤਿਆਰ ਹੋਏ ਸੱਜਣ ਸਿੰਘ