ਬਿਆਸ ‘ਚ ਲੱਖਾਂ ਮੱਛੀਆਂ ਮਰਨ ਮਗਰੋਂ ਕੀੜੀ ਅਫ਼ਗਾਨਾ ਮਿੱਲ ਬੰਦ


ਚੰਡੀਗੜ੍ਹ, 18 ਮਈ (ਏਜੰਸੀ) : ਬਿਆਸ ਦਰਿਆ ਦੇ ਪਾਣੀ ਵਿੱਚ ਮਿੱਲ ਦਾ ਸੀਰਾ ਮਿਲ ਕੇ ਲੱਖਾਂ ਮੱਛੀਆਂ ਮਰਨ ਮਗਰੋਂ ਸਰਕਾਰ ਸਰਗਰਮ ਹੋ ਗਈ ਹੈ। ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਸ੍ਰੀ ਹਰਗੋਬਿੰਦ ਮਿੱਲ ਨੂੰ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਮਿੱਲ ਚੱਢਾ ਪਰਿਵਾਰ ਦੀ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਤੱਕ ਹੋਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਿੱਲ ਤੋਂ ਸੀਰਾ ਰਿਸਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾਵੇਗੀ ਕਿ ਪਾਣੀ ਵਿੱਚ ਸੀਰਾ ਕਿਵੇਂ ਆਇਆ ?

ਯਾਦ ਰਹੇ ਕੀੜੀ ਅਫ਼ਗਾਨਾ ਮਿੱਲ ਦਾ ਸੀਰਾ ਲੀਕ ਹੋਣ ਕਾਰਨ ਬਿਆਸ ਦਰਿਆ ਵਿੱਚ ਲੱਖਾਂ ਮੱਛੀਆਂ ਮਾਰੀਆਂ ਗਈਆਂ। ਬਿਆਸ ਦਰਿਆ ਦੇ ਪਾਣੀ ਦਾ ਰੰਗ ਕਾਲਾ ਨਜ਼ਰ ਆ ਰਿਹਾ ਸੀ। ਕਸਬਾ ਬਿਆਸ ਪੁਲ ’ਤੇ ਦਰਿਆ ਕੰਢੇ ਵੱਡੀ ਮਾਤਰਾ ਵਿੱਚ ਮੱਛੀਆਂ ਤੇ ਹੋਰ ਜੀਵ-ਜੰਤੂ ਤੜਫ਼ ਤੜਫ਼ ਕੇ ਮਰ ਗਏ। ਇਸ ਸਬੰਧੀ ਜੀਵ-ਜੰਤੂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੰਧਲੇ ਪਾਣੀ ਕਾਰਨ ਮੱਛੀਆਂ ਨੂੰ ਆਕਸੀਜਨ ਦੀ ਘਾਟ ਹੋਣ ਕਾਰਨ ਮੌਤ ਹੋਈ ਹੈ।

ਡੌਲਫਿਨ ਤੇ ਘੜਿਆਲਾਂ ਨੂੰ ਵੀ ਖਤਰਾ!
ਬਿਆਸ ਦਰਿਆ ਦੇ ਪਾਣੀ ਵਿੱਚ ਸੀਰੇ ਦੇ ਘੁਲਣ ਮਗਰੋਂ ਇਥੇ ਦੁਰਲਭ ਜਾਤੀ ਦੀਆਂ ਡੌਲਫਿਨ ਮੱਛੀਆਂ ਤੇ ਹਾਲ ਹੀ ਵਿੱਚ ਛੱਡੇ ਗਏ ਘੜਿਆਲਾਂ ਬਾਰੇ ਹੁਣ ਤਕ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਸੰਸਥਾ ਡਬਲਿਯੂ ਡਬਲਿਯੂਐਫ (ਵਰਲਡ ਵਾਈਲਡ ਲਾਈਫ ਫੰਡ) ਵੱਲੋਂ ਇਸ ਦਰਿਆਈ ਇਲਾਕੇ ਵਿੱਚ ਇਨ੍ਹਾਂ ਦੁਰਲਭ ਜਾਤੀ ਦੀਆਂ ਮੱਛੀਆਂ ਤੇ ਘੜਿਆਲਾਂ ਦੀ ਸਥਿਤੀ ਦਾ ਪਤਾ ਲਾਉਣ ਲਈ ਸਰਵੇਖਣ ਸ਼ੁਰੂ ਕੀਤਾ ਜਾ ਰਿਹਾ ਹੈ।

ਦਰਿਆ ਵਿੱਚ ਹਾਲ ਹੀ ਵਿੱਚ 50 ਘੜਿਆਲ ਬੱਚੇ ਛੱਡੇ ਗਏ ਹਨ, ਜਿਨ੍ਹਾਂ ਜੋ ਇਸ ਵੇਲੇ ਖਤਰੇ ਵਿੱਚ ਹਨ। ਜੰਗਲੀ ਜੀਵ ਸੁਰੱਖਿਆ ਅਧਿਕਾਰੀ ਚਰਨਜੀਤ ਸਿੰਘ ਤੇ ਡਬਲਿਯੂ ਡਬਲਿਯੂ ਐਫ ਦੇ ਪੰਜਾਬ ਚੈਪਟਰ ਦੇ ਮੁਖੀ ਗੁਨਬੀਰ ਸਿੰਘ ਨੇ ਦੱਸਿਆ ਕਿ ਦਰਿਆਈ ਪਾਣੀ ਵਿੱਚ ਆਕਸੀਜ਼ਨ ਦੀ ਕਮੀ ਕਾਰਨ ਜਲ ਜੀਵਾਂ ਦਾ ਨੁਕਸਾਨ ਹੋਇਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਿਆਸ ‘ਚ ਲੱਖਾਂ ਮੱਛੀਆਂ ਮਰਨ ਮਗਰੋਂ ਕੀੜੀ ਅਫ਼ਗਾਨਾ ਮਿੱਲ ਬੰਦ