ਪੈਟਰੋਲ-ਡੀਜ਼ਲ ਮਗਰੋਂ ਮੋਦੀ ਰਾਜ ‘ਚ ਗੈਸ ਕੀਮਤਾਂ ਦਾ ਝਟਕਾ


ਨਵੀਂ ਦਿੱਲੀ, 29 ਮਈ (ਏਜੰਸੀ) : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਲਗਾਤਾਰ ਵਾਧੇ ਦਰਮਿਆਨ ਮੋਦੀ ਸਰਕਾਰ ਨੇ ਸੀਐਨਜੀ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇੰਦਰਪ੍ਰਸਥ ਗੈਸ ਲਿਮਟਿਡ ਨੇ ਬਿਆਨ ਵਿੱਚ ਕਿਹਾ ਕਿ ਰੁਪਏ ਵਿੱਚ ਗਿਰਾਵਟ ਆਉਣ ਕਾਰਨ ਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਕੱਚੇ ਮਾਲ ਦੀ ਲਾਗਤ ਵਧੀ ਹੈ, ਜਿਸ ਕਰਕੇ ਸੀਐਨਜੀ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਅੱਜ ਰਾਤ 12 ਵਜੇ ਤੋਂ ਦਿੱਲੀ ਵਿੱਚ ਕੰਪ੍ਰੈਸਡ ਨੈਚੂਰਲ ਗੈਸ ਦੀ ਕੀਮਤ 41.97 ਰੁਪਏ ਫ਼ੀ ਕਿੱਲੋ ਹੋ ਜਾਵੇਗੀ।

ਉੱਥੇ ਹੀ ਦਿੱਲੀ ਦੇ ਨੇੜਲੇ ਇਲਾਕੇ ਨੋਇਡਾ, ਗ੍ਰੇਟਰ ਨੋਇਡਾ ਤੇ ਗ਼ਾਜ਼ੀਆਬਾਦ ਆਦਿ ਵਿੱਚ ਸੀਐਨਜੀ ਦੀ ਕੀਮਤ 1.55 ਰੁਪਏ ਵਧ ਕੇ 48.60 ਰੁਪਏ ਹੋ ਜਾਵੇਗੀ। ਆਈਜੀਐਲ ਨੇ ਕਿਹਾ ਕਿ ਉਤਪਾਦਲ ਲਾਗਤ ਜ਼ਿਆਦਾ ਹੋਣ ਕਾਰਨ ਸੀਐਨਜੀ ਦੀਆਂ ਕੀਮਤਾਂ ਵਧੀਆਂ ਹਨ। ਆਈਜੀਐਲ ਨੇ ਇਹ ਵੀ ਦੱਸਿਆ ਕਿ ਰਾਤ ਨੂੰ ਸਾਢੇ ਬਾਰਾਂ ਤੋਂ ਸਵੇਰ ਦੇ ਸਾਢੇ ਪੰਜ ਵਜੇ ਤਕ ਸੀਐਨਜੀ ਦੀ ਕੀਮਤ ਵਿੱਚ 1.50 ਰੁਪਏ ਫ਼ੀ ਕਿੱਲੋਗ੍ਰਾਮ ਦੀ ਛੋਟ ਜਾਰੀ ਰਹੇਗੀ। ਕੰਪਨੀ ਨੇ ਪਾਈਪ ਵਾਲੀ ਰਸੋਈ ਗੈਸ (ਪੀਐਨਜੀ) ਦੀਆਂ ਕੀਮਤਾਂ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੈਟਰੋਲ-ਡੀਜ਼ਲ ਮਗਰੋਂ ਮੋਦੀ ਰਾਜ ‘ਚ ਗੈਸ ਕੀਮਤਾਂ ਦਾ ਝਟਕਾ