ਢੱਡਰੀਆਂ ਵਾਲੇ ਦੀ ਸੁਰੱਖਿਆ ‘ਚ ਵਾਧਾ


ਚੰਡੀਗੜ੍ਹ, 24 ਮਈ (ਏਜੰਸੀ) : ਕੈਪਟਨ ਸਰਕਾਰ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਪੁਲਿਸ ਸੁਰੱਖਿਆ ਵਿੱਚ ਵਾਧਾ ਕਰਨ ਦੇ ਹੁਕਮ ਦਿੱਤੇ ਗਏ ਹਨ। ਢੱਡਰੀਆਂ ਵਾਲੇ ‘ਤੇ ਮਈ 2016 ਵਿੱਚ ਜਾਨਲੇਵਾ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਸੁਰੱਖਿਆ ਦਿੱਤੀ ਹੋਈ ਸੀ। ਦਮਦਮੀ ਟਕਸਾਲ ਦੇ ਆਗੂ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੋ ਵੀ ਟਕਸਾਲ ਖਿਲਾਫ ਬੋਲੇਗਾ, ਉਸ ਦਾ ਹਿਸਾਬ ਕਿਤਾਬ ਕਰਾਂਗੇ। ਢੱਡਰੀਆਂ ਵਾਲਾ ਦੇ ਜਥੇ ‘ਤੇ ਜਾਨਲੇਵਾ ਹਮਲੇ ਤੋਂ ਬਾਅਦ ਉਨ੍ਹਾਂ ਇਸ ਪਿੱਛੇ ਦਮਦਮੀ ਟਕਸਾਲ ਦਾ ਹੱਥ ਹੋਣ ਦੇ ਇਲਜ਼ਾਮ ਲਾਏ ਸਨ। ਇਸ ਹਮਲੇ ਵਿੱਚ ਢੱਡਰੀਆਂ ਵਾਲੇ ਦੇ ਇੱਕ ਸਾਥੀ ਦੀ ਮੌਤ ਵੀ ਹੀ ਗਈ ਸੀ।

ਢੱਡਰੀਆਂ ਵਾਲੇ ਨੇ ਇਹ ਵੀ ਇਲਜ਼ਾਮ ਲਾਏ ਹਨ ਕਿ ਦਮਦਮੀ ਟਕਸਾਲ ਬਾਦਲਾਂ ਦੇ ਇਸ਼ਾਰੇ ਤੇ ਕੰਮ ਕਰਦੀ ਹੈ। ਮੁੱਖ ਮੰਤਰੀ ਕੈਪਟਨ ਅਮਿਰਿੰਦਰ ਸਿੰਘ ਨੇ ਇੱਕ ਅਹਿਮ ਬੈਠਕ ਵਿੱਚ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਧਮਕੀਆਂ ਨੂੰ ਦੇਖਦਿਆਂ ਜ਼ਰੂਰਤ ਮੁਤਾਬਕ ਸੁਰੱਖਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਧਮਕੀ ਭਰੀ ਵੀਡੀਓ ਦੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ ਜੋ ਕਥਿਤ ਤੌਰ ‘ਤੇ ਦਮਦਮੀ ਟਕਸਾਲ ਦੇ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਬਣਾਈ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਢੱਡਰੀਆਂ ਵਾਲੇ ਦੀ ਸੁਰੱਖਿਆ ‘ਚ ਵਾਧਾ