ਡੇਰਾ ਮੁਖੀ ਦੀ ਗੁਫ਼ਾ ਡੇਗਣ ਦੀ ਤਿਆਰੀ


ਸਿਰਸਾ,3 ਮਈ (ਏਜੰਸੀ) : ਸਾਧਵੀ ਬਲਾਤਕਾਰ ਮਾਮਲੇ ਵਿਚ ਦੋਸ਼ੀ ਸਾਬਤ ਹੋਣ ਦੇ ਬਾਅਦ ਤੋਂ 20 ਸਾਲ ਦੀ ਸਜ਼ਾ ਸੁਨਾਰੀਆ ਜੇਲ੍ਹ ਵਿਚ ਕੱਟ ਰਹੇ ਗੁਰਮੀਤ ਰਾਮ ਰਹੀਮ ਸਿੰਘ ਦੀ ਗੁਫ਼ਾ (ਤੇਰਾ ਵਾਸ) ਸਮੇਤ ਡੇਰੇ ਵਿਚ ਬਣੇ ਕੁੱਲ 23 ਭਵਨਾਂ ਨੂੰ ਡੇਗਣ ਦੀ ਤਿਆਰੀ ਵਿਚ ਡੀਟੀਪੀ ਵਿਭਾਗ ਜੁਟਿਆ ਹੋਇਆ ਹੈ। ਡੀਟੀਪੀ ਦਾ ਕਹਿਣਾ ਹੈ ਕਿ ਇਹ ਭਵਨ ਗੈਰ ਕਾਨੂੰਨੀ ਕਰਾਰ ਦਿੱਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਡੇਗਣ ਦੇ ਲਈ ਡੇਰਾ ਪ੍ਰਬੰਧਨ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਹਨ। ਨੋਟਿਸ ਦਾ ਜਵਾਬ ਦੇਣ ਦੇ ਲਈ ਸੱਤ ਦਿਨ ਦੀ ਮੋਹਲਤ ਦਿੱਤੀ ਗਈ ਹੈ।

ਡੇਰਾ ਪ੍ਰਬੰਧਨ ਨੇ ਇਨ੍ਹਾਂ ਸਾਰੇ 23 ਭਵਨਾਂ ਨੂੰ ਬਚਾਈ ਰੱਖਣ ਦੇ ਲਈ ਹਰਿਆਣਾ ਸਰਕਾਰ ਦੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ ਦੇ ਕੋਲ ਅਪੀਲ ਵੀ ਦਾਇਰ ਕੀਤੀ ਹੈ। ਡੇਰੇ ਦੇ 23 ਭਵਨ ਵਿਵਾਦਾਂ ਦੇ ਘੇਰੇ ਵਿਚ ਇਸ ਲਈ ਵੀ ਆਏ ਹਨ ਕਿਉਂਕਿ ਉਨ੍ਹਾਂ ਦੇ ਨਿਰਮਾਣ ਦੇ ਲਈ ਸੀਐਲਓ ਪ੍ਰਮਾਣ ਪੱਤਰ ਨਹੀਂ ਲੈਣ ਵਿਚ ਦਿੱਤੀ ਗਈ ਛੋਟ ਖਤਮ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਸੀਐਲਯੂ ਦੇ ਨਵੇਂ ਆਵੇਦਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਹਾਲਾਂਕਿ ਡੇਰਾ ਪ੍ਰਬੰਧਨ ਨੇ ਇਨ੍ਹਾਂ 23 ਵਿਵਾਦਮਈ ਭਵਨਾਂ ਵਿਚੋਂ 12 ਭਵਨਾਂ ਦੀ ਮਨਜ਼ੂਰੀ ਲੈ ਲਈ ਸੀ, ਜਦ ਕਿ 11 ਭਵਨਾਂ ਦੀ ਮਨਜ਼ੂਰੀ ਦੇ ਲਈ ਆਵੇਦਨ ਕੀਤਾ ਹੋÎਇਆ ਸੀ। ਲੇਕਿਨ ਜਿਹੜੇ 12 ਭਵਨਾਂ ਦੀ ਮਨਜ਼ੂਰੀ ਲਈ ਗਈ ਸੀ ਉਸ ਦੀ ਮਿਆਦ ਵੀ ਖਤਮ ਹੋ ਚੁੰਕੀ ਹੈ। ਸਿਰਸਾ ਡੀਟੀਪੀ ਕਰਮਵੀਰ ਨੇ ਕਿਹਾ ਕਿ 7 ਦਿਨਾਂ ਵਿਚ ਨੋਟਿਸ ਦਾ ਜਵਾਬ ਨਹੀਂ ਦਿੱਤਾ ਤਾਂ ਵਿਵਾਦਮਈ ਭਵਨਾਂ ਨੂੰ ਡੇਗਿਆ ਜਾਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਡੇਰਾ ਮੁਖੀ ਦੀ ਗੁਫ਼ਾ ਡੇਗਣ ਦੀ ਤਿਆਰੀ