ਝੂਠੀ ਸਹੁੰ ਖਾਣ ‘ਤੇ ਕੈਦੀਆਂ ਨੇ ਦਿੱਤੀ ਕੈਪਟਨ ਨੂੰ ‘ਸੋਧਾ ਲਾਉਣ’ ਦੀ ਧਮਕੀ


ਫ਼ਰੀਦਕੋਟ, 28 ਮਈ (ਏਜੰਸੀ) : ਮਾਡਰਨ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੇਲ੍ਹ ਵਿੱਚ ਬੰਦ ਦੋ ਵਿਅਕਤੀਆਂ ਨੇ ਮੋਬਾਈਲ ਰਾਹੀਂ ਵੀਡੀਓ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਨਾਲ ਹੀ ਉਨ੍ਹਾਂ ਇਸ ਵੀਡੀਓ ਨੂੰ ਪੰਜਾਬ ਪੁਲਿਸ ਦੇ ਮੁਖੀ ਤੇ ਜੇਲ੍ਹ ਮੰਤਰੀ ਤਕ ਭਿਜਵਾਉਣ ਦੀ ਅਪੀਲ ਵੀ ਕੀਤੀ ਹੈ। ਗੋਬਿੰਦ ਸਿੰਘ ਤੇ ਕੁਲਦੀਪ ਸਿੰਘ ਨਾਂਅ ਦੇ ਹਵਾਲਾਤੀ ਤੇ ਕੈਦੀ ਨੇ ਵੀਡੀਓ ਵਿੱਚ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਸਹੁੰ ਖਾਣ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਜੇਲ੍ਹ ਦੇ ਗੁਰੂ ਘਰ ਵਿੱਚ ਪ੍ਰਬੰਧਾਂ ਦੀ ਕਮੀ ਹੋਣ ਦੀ ਗੱਲ ਵੀ ਕੀਤੀ। ਵੀਡੀਓ ਵਿੱਚ ਕਿਹਾ ਗਿਆ ਹੈ ਕਿ ਅਕਾਲ ਪੁਰਖ਼ ਨੇ ਉਸ ਦੀ ਡਿਊਟੀ ਲਾਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਾਰ ਦਿੱਤਾ ਜਾਵੇ। ਫ਼ਰੀਦਕੋਟ ਦੇ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਵੀਡੀਓ ਤੋਂ ਬਾਅਦ ਜੈਤੋ ਦੇ ਰਹਿਣ ਵਾਲੇ ਗੋਬਿੰਦ ਸਿੰਘ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਮੋਬਾਈਲ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਪਿੰਡ ਕਮਾਲ ਵਾਲਾ ਦੇ ਕੁਲਦੀਪ ਸਿੰਘ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਝੂਠੀ ਸਹੁੰ ਖਾਣ ‘ਤੇ ਕੈਦੀਆਂ ਨੇ ਦਿੱਤੀ ਕੈਪਟਨ ਨੂੰ ‘ਸੋਧਾ ਲਾਉਣ’ ਦੀ ਧਮਕੀ