ਐਡਵਾਂਸ ਡਿਫੈਂਸ ਪੌਲਿਸੀ ਦਾ ਐਲਾਨ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅੱਜ ਕਰਨਗੇ


ਕੈਲਗਰੀ, (ਹਰਬੰਸ ਬੁੱਟਰ) ਨੈਸ਼ਨਲ ਡਿਫੈਂਸ ਮਨਿਸਟਰ ਹਰਜੀਤ ਸਿੰਘ ਸੱਜਣ ਵੱਲੋਂ ਅੱਜ ਬੁੱਧਵਾਰ ਨੂੰ `ਐਡਵਾਂਸ ਡਿਫੈਂਸ ਪੌਲਿਸੀ` ਦਾ ਐਲਾਨ ਕੀਤਾ ਜਾ ਰਿਹਾ ਹੈ। ਡਿਫੈਂਸ ਮਨਿਸਟਰ ਸੱਜਣ ਕੱਲ੍ਹ ਕੈਨੇਡੀਅਨ ਐਸੋਸੀਏਸ਼ਨ ਆਫ਼ ਡਿਫੈਂਸ ਐਂਡ ਸਿਕਿਉਰਿਟੀ ਇੰਡਸਟਰੀਜ਼ (ਕੈਨਸੈੱਕ) ਦੀ ਦੋ-ਦਿਨੀਂ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹਨ ਜਿਸ ਦੌਰਾਨ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਫੈਡਰਲ ਲਿਬਰਲ ਸਰਕਾਰ ਦੀ ਨਵੀਂ ਡਿਫੈਂਸ ਪੌਲਿਸੀ ਨੂੰ `ਸਟ੍ਰੌਂਗ-ਸਿਕਿਉਰ-ਐਨਗੈਜਡ` ਨਾਮ ਦਿੱਤਾ ਗਿਆ ਹੈ। ਫੈਰਲ ਸਰਕਾਰ ਵੱਲੋਂ ਡਿਫੈਂਸ ਇਨਵੈਸਟਮੈਂਟ ਪਲੈਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।

ਸਰਕਾਰ ਦੀ ਡਿਫੈਂਸ ਪੌਲਿਸੀ ਪਿਛਲੇ ਸਾਲ ਜੂਨ ਮਹੀਨੇ ਵਿੱਚ ਆਈ ਸੀ ਪਰ ਉਸ ਵਿੱਚ ਅਜਿਹੀ ਕੋਈ ਜਾਣਕਾਰੀ ਨਹੀਂ ਸੀ ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਕਿਸ ਪ੍ਰੋਜੈਕਟ ਦੀ ਲਾਗਤ ਕਿੰਨੀ ਸੀ ਅਤੇ ਕਿਸ ਪ੍ਰੋਜੈਕਟ ਨੂੰ ਪਹਿਲ ਦਿੱਤੀ ਜਾ ਰਹੀ ਸੀ। ਨਵੇਂ ਫਾਈਟਰ ਜੈੱਟਸ ਖਰੀਦਣ ਅਤੇ ਸ਼ਿਪ-ਬਿਲਡਿੰਗ ਬਾਰੇ ਵੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਸੀ। ਉਸ ਸਮੇਂ ਵਿਰੋਧੀ ਧਿਰਾਂ- ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਨੇ ਲਿਬਰਲ ਸਕਾਰ ਦੀ ਕਾਫੀ ਤਿੱਖੀ ਆਲੋਚਨਾ ਕੀਤੀ ਸੀ। ਮਗਰੋਂ ਸਰਕਾਰ ਨੇ ਆਪਣੀ ਵਿਸਥਾਰਿਤ ਡਿਫੈਂਸ ਪੌਲਿਸੀ ਅਗਲੇ ਸਾਲ ਜਾਰੀ ਕਰਨ ਦਾ ਐਲਾਨ ਕੀਤਾ ਸੀ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਕਾਰ ਆਪਣੀ ਪੂਰੀ ਤਿਆਰੀ ਨਾਲ ਇਹ ਰਿਪੋਰਟ ਪੇਸ਼ ਕਰ ਸਕਦੀ ਹੈ। ਕੈਨਸੈੱਕ ਕਾਨਫਰੰਸ ਨੂੰ ਸੰਬੋਧਨ ਕਰਨ ਮਗਰੋਂ ਡਿਫੈਂਸ ਮਨਿਸਟਰ ਸੱਜਣ ਮੀਡੀਆ ਨਾਲ ਗੱਲ ਕਰਕੇ ਸਾਰੀ ਯੋਜਨਾ ਦਾ ਖੁਲਾਸਾ ਕਰਨਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਐਡਵਾਂਸ ਡਿਫੈਂਸ ਪੌਲਿਸੀ ਦਾ ਐਲਾਨ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅੱਜ ਕਰਨਗੇ