ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ ‘ਚ ਡੀ.ਜੀ.ਪੀ. ਚਟੋਪਧਿਆਏ ਦੇ ਖਿਲਾਫ ਜਾਂਚ ‘ਤੇ ਰੋਕ ਜਾਰੀ


ਚੰਡੀਗੜ੍ਹ, 23 ਮਈ (ਏਜੰਸੀ) : ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ ‘ਚ ਡੀ.ਜੀ.ਪੀ. ਹਿਊਮਨ ਰੀਸੋਰਸ ਡਵੈਲਪਮੈਂਟ ਸਿਧਾਰਥ ਚਟੋਪਧਿਆਏ ਦੇ ਖਿਲਾਫ ਜਾਂਚ ‘ਤੇ ਰੋਕ ਜਾਰੀ ਰਹੇਗੀ। ਉੱਥੇ ਚਟੋਪਧਿਆਏ ਦੇ ਵੱਲੋਂ ਸੌਂਪੀ ਗਈ ਰਿਪੋਰਟ ‘ਤੇ ਸਰਕਾਰ ਨੇ ਸਵਾਲ ਖੜ੍ਹਾ ਕੀਤਾ। ਪੰਜਾਬ ਦੇ ਏ.ਜੀ.ਅਤੁਲ ਨੰਦਾ ਨੇ ਕਿਹਾ ਕਿ, ਚਟੋਪਧਿਆਏ ਨੇ ਜਿਹੜੀਆਂ 2 ਰਿਪੋਰਟਾਂ ਕੋਰਟ ‘ਚ ਦਿੱਤੀਆਂ ਹਨ, ਉਸ ‘ਚ ਇਕ ਰਿਪੋਰਟ ‘ਚ ਸਿਰਫ ਚਟੋਪਧਿਆਏ ਦੇ ਦਸਤਖਤ ਹਨ, ਜਦਕਿ ਦੂਜੀ ਰਿਪੋਰਟ ‘ਚ ਐਸ.ਆਈ.ਟੀ. ਦੇ ਸਾਰੇ ਮੈਂਬਰ ਦੇ ਦਸਤਖਤ ਹਨ।

ਜਾਣਕਾਰੀ ਮੁਤਾਬਕ ਐਸ.ਐਸ.ਪੀ. ਰਾਜਜੀਤ ਸਿੰਘ ਦੇ ਡਰੱਗਜ਼ ਮਾਫੀਆ ਦੇ ਨਾਲ ਸੰਬੰਧਾਂ ਨੂੰ ਲੈ ਕੇ ਡੀ.ਜੀ.ਪੀ. ਸਿਧਾਰਥ ਚਟੋਪਧਿਆਏ ਨੇ 8 ਮਈ ਨੂੰ ਕੋਰਟ ‘ਚ 2 ਰਿਪੋਰਟਾਂ ਸੌਂਪੀਆਂ ਸੀ। ਪਹਿਲੀ ਚੱਢਾ ਖੁਦਕੁਸ਼ੀ ਕੇਸ ਦੀ ਸਟੇਟਸ ਰਿਪੋਰਟ ਸੀ, ਜਦਕਿ ਸੂਤਰਾਂ ਦੇ ਮੁਤਾਬਕ ਦੂਜੀ ਰਿਪੋਰਟ ‘ਚ ਡੀ.ਜੀ.ਪੀ. ਸੁਰੇਸ਼ ਅਰੋੜਾ ਦੇ ਉੱਪਰ ਸਵਾਲ ਖੜ੍ਹੇ ਕੀਤੇ ਹਨ। ਦੂਜੀ ਰਿਪੋਰਟ ‘ਤੇ ਸਿਰਫ ਡੀ.ਜੀ.ਪੀ. ਸਿਧਾਰਥ ਚਟੋਪਧਿਆਏ ਦੇ ਸਾਈਨ ਹਨ। ਜਸਟਿ, ਸੂਰਯਕਾਂਤ ਦੀ ਬੈਂਚ ਨੇ ਕਿਹਾ ਕਿ, ਸਾਰੀਆਂ ਰਿਪੋਰਟਾਂ ਨੂੰ ਪੜ੍ਹ ਕੇ ਹੀ ਕੁਝ ਕਿਹਾ ਜਾ ਸਕਦਾ ਹੈ।

ਉੱਥੇ ਪੰਜਾਬ ਸਰਕਾਰ ਨੇ ਐਸ.ਟੀ.ਐਫ ਹੈੱਡ ਹਰਪ੍ਰੀਤ ਸਿੱਧੂ ਦੀ ਜਾਂਚ ਰਿਪੋਰਟ ਨੂੰ ਲੈ ਕੇ ਆਪਣੀ ਰਿਪੋਰਟ ਸੀਲਡ ਕਵਰ ‘ਚ ਕੋਰਟ ਨੂੰ ਦਿੱਤੀ। ਸਿੱਧੂ ਨੇ ਬਿਕਰਮ ਮਜੀਠੀਆ ਦੀ ਭੂਮਿਕਾ ਨੂੰ ਲੈ ਕੇ ਆਪਣੀ ਰਿਪੋਰਟ ਸਰਕਾਰ ਨੂੰ ਦਿੱਤੀ ਸੀ, ਜਿਸ ‘ਤੇ ਸਰਕਾਰ ਨੇ ਮੁੱਖ ਸਕੱਤਰ ਨਿਰਮਲਜੀਤ ਸਿੰਘ ਕਲਸੀ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੀ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਅੱਜ ਆਪਣੀ ਰਿਪੋਰਟ ਕੋਰਟ ‘ਚ ਦਿੱਤੀ। ਇਸ ਦੇ ਇਲਾਵਾ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਲੈ ਕੇ ਵਿਜੀਲੈਂਸ ਨੇ ਆਪਣੀ ਰਿਪੋਰਟ ਦਾਖਲ ਕੀਤੀ। ਕੋਰਟ ‘ਚ ਈ.ਡੀ. ਦੇ ਵੱਲੋਂ ਤੋਂ ਵੀ ਫਾਈਲ ਕੀਤੀ ਗਈ ਰਿਪੋਰਟ, ਜਿਸ ‘ਤੇ ਨਿਰੰਜਨ ਸਿੰਘ ਨੇ ਕਿਹਾ ਕਿ ਇਹ ਰਿਪੋਰਟ ਉਨ੍ਹਾਂ ਨੂੰ ਨਹੀਂ ਦਿਖਾਈ ਗਈ। ਇਸ ‘ਤੇ ਭਾਰਤ ਸਰਕਾਰ ਦੇ ਵਕੀਲ ਚੇਤਨ ਮਿੱਤਲ ਨੇ ਕਿਹਾ ਕਿ ਇਹ ਕਮਿਊਨੀਕੇਸ਼ਨ ਗੈਪ ਦੇ ਕਾਰਨ ਹੋਇਆ ਹੈ। ਇਸ ਦੇ ਬਾਅਦ ਜਸਟਿਸ ਸੂਰਯਕਾਂਤ ਨੇ ਕਿਹਾ ਕਿ ਆਪਸ ‘ਚ ਗੱਲ ਕਰਕੇ ਇਸ ਨੂੰ ਸੁਲਝਾਇਆ ਜਾਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ ‘ਚ ਡੀ.ਜੀ.ਪੀ. ਚਟੋਪਧਿਆਏ ਦੇ ਖਿਲਾਫ ਜਾਂਚ ‘ਤੇ ਰੋਕ ਜਾਰੀ