ਆਰਐਸਐਸ ਕੋਈ ਪਾਕਿ ਦੀ ਆਈਐਸਆਈ ਨਹੀਂ : ਗਡਕਰੀ


ਮੁੰਬਈ, 30 ਮਈ (ਏਜੰਸੀ) : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਆਰਐਸਐਸ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਸੱਦੇ ਨੂੰ ਸਵੀਕਾਰ ਕਰਨ ‘ਤੇ ਹੋ ਰਹੇ ਵਿਵਾਦ ਦੇ ਚਲਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਕਹਿ ਕੇ ਪ੍ਰਣਬ ਦਾ ਬਚਾਅ ਕੀਤਾ ਕਿ ਆਰਐਸਐਸ ਕੋਈ ਪਾਕਿਸਤਾਨ ਦਾ ਆਈਐਸਆਈ ਨਹੀਂ ਹੈ। ਇਹ ਰਾਸ਼ਟਰਵਾਦੀਆਂ ਦਾ ਸੰਗਠਨ ਹੈ। ਮੁਖ਼ਰਜੀ ਨੂੰ 7 ਜੂਨ ਨੂੰ ਨਾਗਪੁਰ ਵਿਚ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਸੰਘ ਸਿੱਖਿਆ ਵਰਗ-3 ਸਾਲਾਨਾ ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਬੁਲਾਇਆ ਗਿਆ ਹੈ। ਇਸ ਪ੍ਰੋਗਰਾਮ ਵਿਚ ਨਾ ਸਿਰਫ਼ ਉਹ ਸਵੈ ਸੇਵਕਾਂ ਦੇ ਪਾਸਿੰਗ ਆਊਟ ਪ੍ਰੋਗਰਾਮ ਦਾ ਅਹਿਮ ਹਿੱਸਾ ਹੋਣਗੇ, ਬਲਕਿ ਅਪਣੇ ਵਿਚਾਰ ਵੀ ਪੇਸ਼ ਕਰਨਗੇ।

ਆਰਐਸਐਸ ਦਾ ਸੱਦਾ ਸਵੀਕਾਰ ਕਰਨ ਲਈ ਮੁਖ਼ਰਜੀ ਦੀ ਵਿਰੋਧੀ ਧਿਰ ਵਲੋਂ ਹੋ ਰਹੀ ਆਲੋਚਨਾ ‘ਤੇ ਗਡਕਰੀ ਨੇ ਕਿਹਾ ਕਿ ਆਰਐਸਐਸ ਕੋਈ ਪਾਕਿਸਤਾਨ ਦੀ ਆਈਐਸਆਈ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਖ਼ਰਜੀ ਨੇ ਆਰਐਸਐਸ ਦਾ ਸੱਦਾ ਸਵੀਕਾਰ ਕਰ ਕੇ ਚੰਗੀ ਸ਼ੁਰੂਆਤ ਕੀਤੀ ਹੈ। ਰਾਜਨੀਤਕ ਛੂਤਛਾਤ ਸਹੀ ਨਹੀਂ ਹੈ। ਗਡਕਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਚਾਰ ਸਾਲ ਦੀਆਂ ਉਪਲਬਧੀਆਂ ਨੂੰ ਦੱਸਣ ਲਈ ਕਰਵਾਏ ਪੱਤਰਕਾਰ ਸੰਮੇਲਨ ਦੌਰਾਨ ਇਹ ਗੱਲਾਂ ਆਖੀਆਂ। ਆਰਐਸਐਸ ਦੇ ਇਕ ਅਹੁਦੇਦਾਰ ਨੇ ਕਲ ਦਸਿਆ ਸੀ ਕਿ ਮੁਖ਼ਰਜੀ ਨੇ ਸੱਦਾ ਸਵੀਕਾਰ ਕਰ ਲਿਆ ਹੈ। ਸਮਾਗਮ ਵਿਚ ਸਰਸੰਘ ਚਾਲਕ ਮੋਹਨ ਭਾਗਵਤ ਸਮੇਤ ਸੰਘ ਦੇ ਹੋਰ ਸੀਨੀਅਰ ਨੇਤਾ ਵੀ ਮੌਜੂਦ ਹੋਣਗੇ। ਨਾਗਪੁਰ ਵਿਚ 25 ਦਿਨ ਰਹਿ ਕੇ ਸੰਘ ਦਾ ਤੀਜਾ ਸਾਲਾਨਾ ਪਾਠਕ੍ਰਮ ਪੂਰਾ ਕਰਨ ਵਾਲੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਰੀਬ 600 ਸਵੈ ਸੇਵਕ ਇਸ ਦਾ ਹਿੱਸਾ ਹੋਣਗੇ।

ਆਰਐਸਐਸ ਦੇ ਇਸ ਸੱਦੇ ਨੂੰ ਪ੍ਰਣਬ ਮੁਖ਼ਰਜੀ ਵਲੋਂ ਸਵੀਕਾਰ ਕੀਤੇ ਜਾਣ ਨੂੰ ਲੈ ਕੇ ਕਾਂਗਰਸ ਵਿਚ ਵੱਖ-ਵੱਖ ਰਾਇ ਹੈ। ਕਾਂਗਰਸ ਦਾ ਇਕ ਵੱਡਾ ਧੜਾ ਉਨ੍ਹਾਂ ਦੇ ਨਾਗਪੁਰ ਜਾਣ ਦੇ ਪੱਖ ਵਿਚ ਹੈ ਤਾਂ ਇਕ ਧੜਾ ਇਸ ਦਾ ਵਿਰੋਧ ਕਰ ਰਿਹਾ ਹੈ। ਕਾਂਗਰਸ ਨੇਤਾ ਸੰਦੀਪ ਦੀਕਸ਼ਤ ਨੇ ਕਿਹਾ ਕਿ ਪਾਰਟੀ ਦੀਆਂ ਮੀਟਿੰਗਾਂ ਵਿਚ ਪ੍ਰਣਬ ਮੁ਼ਖਰਜੀ ਆਰਐਸਐਸ ਦੀ ਆਲੋਚਨਾ ਕਰ ਚੁੱਕੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਆਰਐਸਐਸ ਮੁੱਖ ਦਫ਼ਤਰ ਨਹੀਂ ਜਾਣਾ ਚਾਹੀਦਾ। ਇਸ ਦੌਰਾਨ ਅਪਣੇ ਪ੍ਰੋਗਰਾਮ ਵਿਚ ਸਾਬਕਾ ਰਾਸ਼ਟਰਪਤੀ ਦੇ ਆਉਣ ‘ਤੇ ਉਠੇ ਵਿਵਾਦ ‘ਤੇ ਆਰਐਸਐਸ ਨੇ ਕਿਹਾ ਕਿ ਉਹ ਅਪਣੇ ਪ੍ਰੋਗਰਾਮਾਂ ਵਿਚ ਸਮਾਜ ਦੀ ਸੇਵਾ ਵਿਚ ਸਰਗਰਮ ਅਤੇ ਮਹੱਤਵਪੂਰਨ ਵਿਅਕਤੀਆਂ ਨੂੰ ਬੁਲਾਉਂਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਰਐਸਐਸ ਕੋਈ ਪਾਕਿ ਦੀ ਆਈਐਸਆਈ ਨਹੀਂ : ਗਡਕਰੀ