ਦੁਨੀਆ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ ਦੀ ਕੀਮਤ ਕਰੋੜਾਂ ‘ਚ


ਲੰਡਨ, 10 ਅਪ੍ਰੈਲ (ਏਜੰਸੀ) : ਬਰਤਾਨੀਆ ਵਿਚ ‘ਐਫ 1’ ਨੰਬਰ ਨੂੰ ਵੇਚਣ ਦੇ ਲਈ ਪੇਸ਼ ਕੀਤਾ ਗਿਆ ਹੈ। ਜਿਸ ਦੀ ਕੀਮਤ ਸੁਣ ਕੇ ਆਪ ਦੇ ਹੋਸ਼ ਉਡ ਜਾਣਗੇ। ਸਿਰਫ ਦੋ ਅਕਾਂ ਦੀ ਇਸ ਨੰਬਰ ਪਲੇਟ ਨੂੰ 132 ਕਰੋੜ ਰੁਪਏ ਵਿਚ ਵੇਚਣ ਦੇ ਲਈ ਰੱਖਿਆ ਗਿਆ ਹੈ। ਤੁਸੀਂ ਸੋਚ ਰਹੇ ਹੋਣਗੇ ਕਿ ਇਸ ਵਿਚ ਇੰਨਾ ਖ਼ਾਸ ਕੀ ਹੈ, ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਫਾਰਮੂਲਾ 1 ਦਾ ਸ਼ਾਰਟ ਫਾਰਮ ਐਫ 1 ਹੋਣ ਦੀ ਵਜ੍ਹਾ ਕਾਰਨ ਹੀ ਇਸ ਨੂੰ ਇੰਨੀ ਮਹਿੰਗੀ ਕੀਮਤ ਵਿਚ ਵੇਚਿਆ ਜਾ ਰਿਹਾ ਹੈ। ਇਸ ਨੰਬਰ ਪਲੇਟ ਨੂੰ ਵੇਚਣ ਦਾ ਇਸ਼ਤਿਹਾਰ ਬਰਤਾਨੀਆ ਦੇ ਰਹਿਣ ਵਾਲੇ ਅਫਜ਼ਲ ਖਾਨ ਨੇ ਪੋਸਟ ਕੀਤਾ ਹੈ।

ਅਫਜ਼ਲ ਖਾਨ ਕਾਰਾਂ ਨੂੰ ਕਸਟਮਾਈਜ਼ ਕਰਨ ਦੀ ਫਰਮ ਖਾਨ ਡਿਜ਼ਾਈਨ ਦੇ ਮਾਲਕ ਹਨ। ਇਹ ਨੰਬਰ ਫਿਲਹਾਲ ਉਨ੍ਹਾਂ ਦੀ ਕਾਰ ਬੁਗਾਤੀ ਵੇਅਰਾਨ ਵਿਚ ਲੱਗੀ ਹੈ। ਖਾਨ ਨੇ ਖੁਦ ਇਹ ਨੰਬਰ ਪਲੇਟ ਇਕ ਸਾਲ ਪਹਿਲਾਂ 10.52 ਕਰੋੜ ਰੁਪਏ ਵਿਚ ਖਰੀਦੀ ਸੀ। ਇਸ਼ਤਿਹਾਰ ਵਿਚ ਲਿਖਿਆ ਗਿਆ ਹੈ ਕਿ ਕਾਰ ਦੀ ਪਲੇਟ ਦੀ ਕੀਮਤ 110 ਕਰੋੜ ਰੁਪਏ ਦੀ ਹੈ। ਲੇਕਿਨ 20 ਫ਼ੀਸਦੀ ਵੈਟ ਅਤੇ ਟਰਾਂਸਫਰ ਫ਼ੀਸ ਜੋੜਨ ਤੋਂ ਬਾਅਦ ਇਸ ਦੀ ਕੀਮਤ 132 ਕਰੋੜ ਰੁਪਏ ਹੋ ਗਈ ਹੈ। ਐਫ 1 ਨੰਬਰ ਹੁਣ ਸ਼ਾਨ ਦੀ ਗੱਲ ਹੋ ਚੁੱਕੀ ਹੈ ਅਤੇ ਜੇਕਰ ਇਹ ਵਿਕ ਜਾਂਦੀ ਹੈ ਤਾਂ ਇਹ ਦੁਨੀਆ ਦੀ ਸਭ ਤੋਂ ਮਹਿੰਗੇ ਭਾਅ ‘ਤੇ ਵਿਕਣ ਵਾਲੀ ਨੰਬਰ ਪਲੇਟ ਹੋਵੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦੁਨੀਆ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ ਦੀ ਕੀਮਤ ਕਰੋੜਾਂ ‘ਚ