ਅਦਾਕਾਰਾ ਨੇ ਲਾਏ ਕਾਸਟਿੰਗ ਕਾਊਚ ਦੇ ਇਲਜ਼ਾਮ, ਸ਼ਰੇਆਮ ਉਤਾਰੇ ਕੱਪੜੇ


ਹੈਦਰਾਬਾਦ, 8 ਅਪਰੈਲ (ਏਜੰਸੀ) : ਤੇਲਗੂ ਫ਼ਿਲਮ ਇੰਡਸਟਰੀ ‘ਚ ਆਪਣਾ ਮੁਕਾਮ ਹਾਸਲ ਕਰਨ ਲਈ ਸ਼ਨੀਵਾਰ ਸਵੇਰੇ ਇੱਕ ਅਦਾਕਾਰਾ ਨੇ ਹੈਦਰਾਬਾਦ ‘ਚ ਤੇਲਗੂ ਫ਼ਿਲਮ ਚੈਂਬਰ ਦੇ ਕਰਮਚਾਰੀਆਂ ਨੂੰ ਆਪਣੀ ਹਰਕਤ ਨਾਲ ਹੈਰਾਨ ਕਰ ਦਿੱਤਾ। ਟਾਲੀਵੁੱਡ ਐਕਟਰਸ ਸ਼੍ਰੀ ਰੈਡੀ ਨੇ ਫ਼ਿਲਮ ਇੰਡਸਟਰੀ ਦੇ ਕੁਝ ਲੋਕਾਂ ‘ਤੇ ਕਾਸਟਿੰਗ ਕਾਊਚ ਦੇ ਇਲਜ਼ਾਮ ਲਾਏ ਤੇ ਚੈਂਬਰ ਬਾਹਰ ਹੀ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ।

ਸ਼੍ਰੀ ਰੈਡੀ ਦਾ ਕਹਿਣਾ ਹੈ ਕਿ ਉਸ ਨੇ ਫ਼ਿਲਮਾਂ ‘ਚ ਕੰਮ ਹਾਸਲ ਕਰਨ ਲਈ ਉਸ ਤੋਂ ਨਿਊਡ ਫੋਟੋ ਤੇ ਵੀਡੀਓ ਦੀ ਮੰਗ ਕੀਤੀ ਗਈ ਹੈ। ਸ਼ਨੀਵਾਰ ਨੂੰ ਚੈਂਬਰ ਤੋਂ ਬਾਹਰ ਆਉਂਦੇ ਹੀ ਸ਼੍ਰੀ ਰੈਡੀ ਨੇ ਕੈਮਰੇ ਸਾਹਮਣੇ ਕੱਪੜੇ ਉਤਾਰ ਕੇ ਤਮਾਸ਼ਾ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੀ ਨੇ ਕਿਹਾ ‘ਮੇਰੇ ਵਰਗੀ ਐਕਟਰਸ ਨੂੰ ਤੇਲਗੂ ਇੰਡਸਟਰੀ ਕੰਮ ਕਿਉਂ ਨਹੀਂ ਦਿੰਦੀ?’ ਉਸ ਨੇ ਕਿਹਾ ‘ਫ਼ਿਲਮਾਂ ‘ਚ 75% ਕੰਮ ਤੇਲਗੂ ਲੋਕਾਂ ਨੂੰ ਮਿਲਦਾ ਹੈ। ਮੈਂ ਤੇਲਗੂ ਫ਼ਿਲਮ ਚੈਂਬਰ ਦੀ ਮੈਂਬਰ ਬਣਨਾ ਚਾਹੁੰਦੀ ਹਾਂ, ਪਰ ਮੈਨੂੰ ਮੈਂਬਰਸ਼ਿਪ ਨਹੀਂ ਦਿੱਤੀ ਜਾ ਰਹੀ। ਮੈਂ 3 ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।’

ਫਿਲਹਾਲ ਫ਼ਿਲਮ ਚੈਂਬਰ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਸ਼੍ਰੀ ਨੂੰ ਗ੍ਰਿਫਤਾਰ ਵੀ ਕਰ ਲਿਆ। ਨਾਲ ਹੀ ਸ਼੍ਰੀ ਵੱਲੋਂ ਕਿਸੇ ਦੇ ਵੀ ਖਿਲਾਫ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਇਸ ਤੋਂ ਹਫਤਾ ਪਹਿਲਾਂ ਵੀ ਸ਼੍ਰੀ ਨੇ ਫੇਸਬੁੱਕ ‘ਤੇ ਪੋਸਟ ਕੀਤਾ ਸੀ ਕਿ ਉਹ ਇੱਕ ਟਾਪ ਡਾਇਰੈਕਟਰ ਦੇ ਘਰ ਬਾਹਰ ਚਕੱਰ ਲਾ ਰਹੀ ਹੈ। ਸ਼੍ਰੀ ਨੇ ਕਿਹਾ ਸੀ ਕਿ ਇਸ ਡਾਇਰੈਕਟਰ ਨੇ ਕਈ ਔਰਤਾਂ ਦਾ ਸੋਸ਼ਣ ਕੀਤਾ ਹੈ। ਜਦੋਂਕਿ ਇੰਡਸਟਰੀ ਨਾਲ ਜੁੜੇ ਬਾਕੀ ਕਲਾਕਾਰਾਂ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ ਹੈ।


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਦਾਕਾਰਾ ਨੇ ਲਾਏ ਕਾਸਟਿੰਗ ਕਾਊਚ ਦੇ ਇਲਜ਼ਾਮ, ਸ਼ਰੇਆਮ ਉਤਾਰੇ ਕੱਪੜੇ