ਕਾਲਾ ਹਿਰਣ ਸ਼ਿਕਾਰ ਕੇਸ ‘ਚ ਸਲਮਾਨ ਨੂੰ ਪੰਜ ਸਾਲ ਦੀ ਸਜ਼ਾ


ਜੋਧਪੁਰ, 5 ਅਪ੍ਰੈਲ (ਏਜੰਸੀ) : ਵੀਹ ਸਾਲ ਪੁਰਾਣੇ ਕਾਲੇ ਹਿਰਣ ਦੇ ਸ਼ਿਕਾਰ ਮਾਮਲੇ ਵਿੱਚ ਅਦਾਲਤ ਨੇ ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਇੰਨੀ ਸਜ਼ਾ ਵਿੱਚ ਸਲਮਾਨ ਜੇਲ੍ਹ ਜਾਣ ਤੋਂ ਨਹੀਂ ਬਚ ਸਕਦੇ। ਦੋ ਕਾਲ਼ੇ ਹਿਰਣ ਮਾਰਨ ਦੇ ਦੋਸ਼ ਹੇਠ ਸਲਮਾਨ ਨੂੰ 10,000 ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਜੋਧਪੁਰ ਅਦਾਲਤ ਦੇ ਜੱਜ ਦੇਵ ਕੁਮਾਰ ਖੱਤਰੀ ਨੇ ਸਲਮਾਨ ਤੋਂ ਇਲਾਵਾ ਬਾਕੀ ਚਾਰੇ ਸਿਤਾਰੇ ਸੈਫ਼ ਅਲੀ ਖ਼ਾਨ, ਸੋਨਾਲੀ ਬੇਂਦਰੇ, ਤੱਬੂ ਤੇ ਨੀਲਮ ਨੂੰ ਬਰੀ ਕਰ ਦਿੱਤਾ ਹੈ।

ਇਲਜ਼ਾਮ ਸੀ ਕਿ 1998 ਵਿੱਚ ਇੱਕ ਤੇ ਦੋ ਅਕਤੂਬਰ ਦੀ ਰਾਤ ਸਲਮਾਨ ਖ਼ਾਨ ਨੇ ਵੱਖ-ਵੱਖ ਇਲਾਕਿਆਂ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ, ਜਿਸ ਵਿੱਚ ਉਹ ਦੋਸ਼ੀ ਪਾਇਆ ਗਿਆ ਹੈ, ਜਦਕਿ ਬਾਕੀ ਮੁਲਜ਼ਮ ਬਰੀ ਹੋ ਗਏ ਹਨ। ਸਲਮਾਨ ਨੂੰ ਅਦਾਲਤ ਤੋਂ ਸਿੱਧਾ ਹੁਣ ਜੋਧਪੁਰ ਦੀ ਕੇਂਦਰੀ ਜੇਲ੍ਹ ਵਿੱਚ ਭੇਜਿਆ ਜਾਵੇਗਾ। ਸਲਮਾਨ ਆਪਣੇ ਵਿਰੁੱਧ ਆਏ ਫ਼ੈਸਲੇ ਵਿਰੁੱਧ ਅਪੀਲ ਲਈ ਸੈਸ਼ਨ ਕੋਰਟ ਵਿੱਚ ਪਾ ਸਕਦੇ ਹਨ। ਉਹ ਸੈਸ਼ਨ ਕੋਰਟ ਵਿੱਚ ਜ਼ਮਾਨਤ ਲਈ ਵੱਖਰੇ ਤੌਰ ‘ਤੇ ਅਪੀਲ ਕਰ ਸਕਦਾ ਹੈ।

ਕੀ ਹੈ ਪੂਰਾ ਮਾਮਲਾ:
ਸਾਲ 1998 ਵਿੱਚ ਸਲਮਾਨ, ਸੈਫ਼, ਤੱਬੂ, ਨੀਲਮ ਤੇ ਸੋਨਾਲੀ ਬੇਂਦਰੇ ਫ਼ਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਲਈ ਜੋਧਪੁਰ ਪਹੁੰਚੇ ਸਨ। ਸ਼ੂਟਿੰਗ ਦੌਰਾਨ ਹੀ ਇਨ੍ਹਾਂ ਪੰਜਾਂ ‘ਤੇ ਜੋਧਪੁਰ ਵਿੱਚ ਵੱਖ-ਵੱਖ ਥਾਵਾਂ ਕਾਲੇ ਹਿਰਣ ਦਾ ਸ਼ਿਕਾਰ ਦਾ ਇਲਜ਼ਾਮ ਲੱਗਿਆ ਸੀ। ਅੱਜ ਜਿਸ ਮਾਮਲੇ ਵਿੱਚ ਫੈਸਲਾ ਆਇਆ ਹੈ, ਉਹ ਕਾਂਕਾਣੀ ਪਿੰਡ ਦੇ ਦੋ ਕਾਲੇ ਹਿਰਣ ਦੇ ਸ਼ਿਕਾਰ ਦਾ ਹੈ।


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਾਲਾ ਹਿਰਣ ਸ਼ਿਕਾਰ ਕੇਸ ‘ਚ ਸਲਮਾਨ ਨੂੰ ਪੰਜ ਸਾਲ ਦੀ ਸਜ਼ਾ