ਆਜਾਦੀ ਤੋਂ ਬਾਅਦ ਪਹਿਲੀ ਵਾਰ ਭਾਰਤ-ਪਾਕਿ ਕਰਨਗੇ ਸਾਂਝਾ ਜੰਗੀ ਅਭਿਆਸ


ਨਵੀਂ ਦਿੱਲੀ/ਮਾਸਕੋ, 29 ਅਪ੍ਰੈਲ (ਏਜੰਸੀ) : ਆਜਾਦੀ ਤੋਂ ਬਾਅਦ ਪਹਿਲੀ ਵਾਰ ਧੁਰ-ਵਿਰੋਧੀ ਭਾਰਤ ਅਤੇ ਪਾਕਿਸਤਾਨ ਸਾਂਝੀ ਜੰਗੀ ਅਭਿਆਸ ਕਰਨ ਜਾ ਰਹੇ ਹਨ। ਇਹ ਜੰਗੀ ਅਭਿਆਸ ਇਸ ਸਾਲ ਸਤੰਬਰ ਮਹੀਨੇ ਵਿੱਚ ਰੂਸ ਵਿੱਚ ਆਯੋਜਤ ਹੋਵੇਗੀ, ਜਿਸ ਵਿੱਚ ਭਾਰਤ, ਪਾਕਿਸਤਾਨ ਅਤੇ ਚੀਨ ਨਾਲ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸਾਰੇ ਦੇਸ਼ ਹਿੱਸਾ ਲੈਣਗੇ। ਐਸਸੀਓ ਚੀਨ ਦੇ ਦਬਦਬੇ ਵਾਲਾ ਸੁਰੱਖਿਆ ਸਮੂਹ ਹੈ, ਜਿਸ ਨੂੰ ਹੁਣ ਨਾਟੋ ਦੀ ਬਰਾਬਰੀ ਕਰ ਸਕਣ ਵਾਲੀ ਸੰਸਥਾ ਦੇ ਤੌਰ ਉੱਤੇ ਦੇਖਿਆ ਜਾ ਰਿਹਾ ਹੈ।

ਇਸ ਬਹੁਕੌਮੀ ਜੰਗ ਅਭਿਆਸ ਦਾ ਮਕਸਦ ਅੱਤਵਾਦੀ ਨਾਲ ਨਜਿੱਠਣ ਲਈ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬਹੁ ਕੌਮੀ ਜੰਗੀ ਅਭਿਆਸ ਐਸਸੀਓ ਦੀ ਰੂਪਰੇਖੀ ਦੇ ਤਹਿਤ ਆਯੋਜਤ ਕੀਤਾ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਉਹ ਅਭਿਆਸ ਰੂਸ ਦੇ ਉਰਾਲ ਪਰਬਤ ਖੇਤਰ ਉੱਤੇ ਆਯੋਜਤ ਕੀਤਾ ਜਾਵੇਗੀ ਅਤੇ ਐਸਸੀਓ ਦੇ ਲਗਭਗ ਸਾਰੇ ਮੈਂਬਰ ਇਸ ਦਾ ਹਿੱਸਾ ਬਣਨਗੇ। ਅਧਿਕਾਰੀਆਂ ਦੇ ਮੁਤਾਬਕ ਸ਼ਾਂਤੀ ਮਿਸ਼ਨ ਦੇ ਇਸ ਅਭਿਆਸ ਦਾ ਮੁੱਖ ਮਕਸਦ ਐਸਸੀਓ ਦੇ ਅੱਠ ਮੈਂਬਰ ਦੇਸ਼ਾਂ ਵਿਚਕਾਰ ਅੱਤਵਾਦੀ ਨਾਲ ਨਜਿੱਠਣ ਲਈ ਸਹਿਯੋਗ ਵਧਾਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਬੀਜਿੰਗ ਵਿੱਚ ਐਸਸੀਓ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਰਤ ਦੇ ਇਸ ਅਭਿਆਸ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਆਜਾਦੀ ਤੋਂ ਬਾਅਦ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਦੋਵੇਂ ਇੱਕ ਹੀ ਫੌਜੀ ਅਭਿਆਸ ਦਾ ਹਿੱਸਾ ਹੋਣਗੇ। ਹਾਲਾਂਕਿ ਦੋਵਾਂ ਮੁਲਕਾਂ ਦੀਆਂ ਫੌਜਾਂ ਨੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਆ ਮਿਸ਼ਨ ਵਿੱਚ ਇਕੱਠਿਆ ਕੰਮ ਕੀਤਾ ਹੈ। ਰੂਸ, ਚੀਨ, ਕਿਰਗਿਚ ਗਣਰਾਜ, ਕਜਾਖਸਤਾਨ, ਤਾਜਿਕਿਸਤਾਨ ਅਤੇ ਉਜਬੇਕਿਸਤਾਨ ਦੇ ਰਾਸ਼ਟਰਪਤੀਆਂ ਨੇ ਸਾਲ 2001 ਵਿੱਚ ਸ਼ੰਘਾਈ ਵਿੱਚ ਇੱਕ ਸ਼ਿਖਰ ਸੰਮੇਲਨ ਵਿੱਚ ਐਸਸੀਓ ਦੀ ਸਥਾਪਨਾ ਕੀਤੀ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਜਾਦੀ ਤੋਂ ਬਾਅਦ ਪਹਿਲੀ ਵਾਰ ਭਾਰਤ-ਪਾਕਿ ਕਰਨਗੇ ਸਾਂਝਾ ਜੰਗੀ ਅਭਿਆਸ