ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ


ਜੋਧਪੁਰ, 25 ਅਪਰੈਲ (ਏਜੰਸੀ) : ਬਲਾਤਕਾਰੀ ਬਾਬਾ ਆਸਾਰਾਮ ਬਾਪੂ ਹੁਣ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ। ਅਦਾਲਤ ਨੇ ਉਸ ਨੂੰ ਮੌਤ ਤੱਕ ਉਮਰ ਕੈਦ ਸੁਣਾਈ ਹੈ। ਮਤਲਬ ਉਸ ਨੂੰ ਤਾਉਮਰ ਜੇਲ੍ਹ ਵਿੱਚ ਹੀ ਰਹਿਣਾ ਪਏਗਾ। ਅਦਾਲਤ ਨੇ ਇਹ ਸਜ਼ਾ 16 ਸਾਲਾ ਨਾਬਾਲਗ਼ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ ਸੁਣਾਈ ਹੈ। ਉਸ ਦੇ ਦੋ ਸਾਥੀਆਂ ਸ਼ਿਲਪੀ ਤੇ ਸ਼ਰਤ ਚੰਦਰ ਨੂੰ 20-20 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸ਼ਿਵਾ ਤੇ ਪ੍ਰਕਾਸ਼ ਨੂੰ ਬਰੀ ਕਰ ਦਿੱਤਾ ਹੈ।

ਸਜ਼ਾ ਦਾ ਐਲਾਨ ਹੁੰਦਿਆਂ ਹੀ ਆਸਾਰਾਮ ਫੁੱਟ-ਫੁੱਟ ਕੇ ਰੋ ਪਿਆ। ਆਸ ਸੀ ਕਿ ਆਸਾਰਾਮ ਨੂੰ 10 ਸਾਲ ਦੀ ਸਜ਼ਾ ਸੁਣਾਈ ਜਾਏਗੀ ਪਰ ਅਦਾਲਤ ਨੇ ਕਿਹਾ ਕਿ ਇਹ ਘਿਨੌਣਾ ਅਪਰਾਧ ਹੈ। ਆਸਾਰਾਮ ਦੇ ਵਕੀਲਾਂ ਨੇ 77 ਸਾਲ ਦੀ ਉਮਰ ਦਾ ਵਾਸਤਾ ਪਾਇਆ ਪਰ ਅਦਾਲਤ ਸਖ਼ਤ ਸਜ਼ਾ ਸੁਣਾ ਦਿੱਤੀ। ਆਸਾਰਾਮ ਦੇ ਵਕੀਲਾਂ ਨੇ ਕਿਹਾ ਹੈ ਕਿ ਉਹ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣਗੇ।

ਆਸਾਰਾਮ ’ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਨਾਬਾਲਗ਼ ਨਾਲ ਬਲਾਤਕਾਰ ਦਾ ਦੋਸ਼ ਲੱਗਾ ਸੀ। 6 ਨਵੰਬਰ 2013 ਨੂੰ ਪੁਲਿਸ ਨੇ ਆਸਾਰਾਮ ਤੇ ਉਸ ਦੇ 4 ਸਾਥੀਆਂ ਸ਼ਿਵਾ, ਸ਼ਿਲਪਾ, ਸ਼ਰਦ ਤੇ ਪ੍ਰਕਾਸ਼ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਆਸਾਰਾਮ ਖ਼ਿਲਾਫ਼ ਪਾਸਕੋ, ਐਕਟ, ਜੁਵੇਨਾਈਲ ਜਸਟਿਸ ਐਕਟ ਤੇ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ