ਮੇਰੀ ਮੰਤਰੀ ਬਣਨ ਦੀ ਪੂਰੀ ਇੱਛਾ ਸੀ : ਰਾਜ ਵੜਿੰਗ


ਚੰਡੀਗੜ੍ਹ, 24 ਅਪਰੈਲ (ਏਜੰਸੀ) : ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ, “ਮੇਰੀ ਮੰਤਰੀ ਬਣਨ ਦੀ ਪੂਰੀ ਇੱਛਾ ਸੀ। ਅੱਗੇ ਵਧਣ ਦੀ ਇੱਛਾ ਹੋਣੀ ਵੀ ਚਾਹੀਦੀ ਹੈ ਪਰ ਮੌਕਾ ਨਾ ਮਿਲਣ ਦਾ ਕੋਈ ਗਮ ਨਹੀਂ।” ਕੈਬਨਿਟ ਵਿਸਤਾਰ ਵੇਲੇ ਰਾਜਾ ਵੜਿੰਗ ਦੇ ਨਾਂ ਦੀ ਵੀ ਚਰਚਾ ਸੀ ਪਰ ਉਨ੍ਹਾਂ ਦਾ ਦਾਅ ਨਹੀਂ ਲੱਗਾ। ਰਾਜਾ ਵੜਿੰਗ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਪਾਰਟੀ ਵਿੱਚੋਂ ਜਾਂ ਬਾਹਰੋਂ ਉਨ੍ਹਾਂ ਦਾ ਵਿਰੋਧ ਕੀਤਾ ਹੈ, ਉਹ ਕਰਦੇ ਰਹਿਣ ਕਿਉਂਕਿ ਉਹ ਸਭ ਕੁਝ ਹਾਂਪੱਖੀ ਲੈਂਦੇ ਹਨ।

ਉਨ੍ਹਾਂ ਕਿਹਾ, “ਮੈਂ ਕਦੇ ਕਿਸੇ ਤੋਂ ਮੰਤਰੀ ਪਦ ਨਹੀਂ ਮੰਗਿਆ। ਨਾ ਮੈਨੂੰ ਕਿਸੇ ਨੇ ਮੰਤਰੀ ਬਣਾਉਣ ਲਈ ਕਿਹਾ ਹੈ।” ਉਨ੍ਹਾਂ ਕਿਹਾ ਕਿ ਜੱਟ ਸਿੱਖ ਕਰਕੇ ਮੰਤਰੀ ਨਾ ਬਣਨ ਵਾਲਾ ਕੋਈ ਮਸਲਾ ਨਹੀਂ। ਉਹ ਮੰਨਦੇ ਹਨ ਕਿ ਸਾਰੀਆਂ ਜਾਤਾਂ ਧਰਮਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦੇ ਚਰਚੇ ਬਾਰੇ ਵੜਿੰਗ ਨੇ ਕਿਹਾ, “ਮੈਂ ਰਾਹੁਲ ਗਾਂਧੀ ਦੇ ਕਹੇ ਕੋਠੇ ਤੋਂ ਛਾਲ ਮਾਰਨ ਨੂੰ ਤਿਆਰ ਹਾਂ। ਜੋ ਵੀ ਕਹਿਣਗੇ ਓਹੀ ਕਰਾਂਗਾ।”


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੇਰੀ ਮੰਤਰੀ ਬਣਨ ਦੀ ਪੂਰੀ ਇੱਛਾ ਸੀ : ਰਾਜ ਵੜਿੰਗ