ਗਾਇਕਾ ਮੀਸ਼ਾ ਨੇ ਅਲੀ ਜ਼ਫ਼ਰ ‘ਤੇ ਲਾਏ ਜਿਣਸੀ ਸੋਸ਼ਣ ਦੇ ਇਲਜ਼ਾਮ


ਨਵੀਂ ਦਿੱਲੀ, 19 ਅਪਰੈਲ (ਏਜੰਸੀ) : ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਨੇ ਵੀਰਵਾਰ ਨੂੰ ਗਾਇਕ ਤੇ ਅਦਾਕਾਰ ਅਲੀ ਜ਼ਫ਼ਰ ‘ਤੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਾਏ ਹਨ। ਅਲੀ ਜ਼ਫ਼ਰ ਨਾ ਸਿਰਫ਼ ਪਾਕਿਸਤਾਨ ਬਲਕਿ ਬਾਲੀਵੁੱਡ ਵਿੱਚ ਵੀ ਇੱਕ ਵੱਡਾ ਨਾਂਅ ਹੈ। ਮੀਸ਼ਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਿਖਿਆ ਕਿ 36 ਸਾਲਾ ਜ਼ਫਰ ਨੇ ਉਸ ਦਾ ਕਈ ਵਾਰ ਸੋਸ਼ਣ ਕੀਤਾ ਤੇ ਲਿਖਿਆ ਕਿ ਉਹ ਹੁਣ ਹੋਰ ਚੁੱਪ ਨਹੀਂ ਰਹਿ ਸਕਦੀ। ਉਸ ਨੇ ਜਿਣਸੀ ਸੋਸ਼ਣ ਵਿਰੁੱਧ ਚੱਲੀ ਵਿਸ਼ਵ ਵਿਆਪੀ ਹੈਸ਼ਟੈਗ ਕੈਂਪੇਨ #MeToo ਵੀ ਲਿਖਿਆ।

ਦੋ ਬੱਚਿਆਂ ਦੀ ਮਾਂ ਮੀਸ਼ਾ ਨੇ ਲਿਖਿਆ ਕਿ ਔਰਤ, ਪਬਲਿਕ ਫਿਗਰ ਤੇ ਇੱਕ ਮਾਂ ਹੋਣ ਨਾਤੇ ਮੈਂ ਹਰ ਵੇਲੇ ਇਹੋ ਚਾਹਿਆ ਕਿ ਮੈਂ ਆਪਣੀ ਆਵਾਜ਼ ਨਾਲ ਪਾਕਿਸਤਾਨ ਦੇ ਨੌਜਵਾਨਾਂ, ਖਾਸ ਤੌਰ ‘ਤੇ ਕੁੜੀਆਂ ਲਈ ਬੁਲੰਦ ਕੀਤੀ ਹੈ। ਉਨ੍ਹਾਂ ਲਿਖਿਆ ਕਿ ਜੇਕਰ ਮੇਰੇ ਵਰਗੀ ਸਥਾਪਤ ਕਲਾਕਾਰ ਨਾਲ ਜਿਣਸੀ ਸੋਸ਼ਣ ਦੀ ਘਟਨਾ ਵਾਪਰ ਸਕਦੀ ਹੈ ਤਾਂ ਆਮ ਔਰਤਾਂ ਦਾ ਕੀ ਹਾਲ ਹੁੰਦਾ ਹੋਵੇਗਾ।

ਉਨ੍ਹਾਂ ‘ਭਾਗ ਮਿਲਖਾ ਭਾਗ’ ਤੇ ਕਈ ਹੋਰ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਅਲੀ ਜ਼ਫ਼ਰ ਦਾ ਨਾਂਅ ਲਿਖ ਕਿ ਕਿਹਾ ਕਿ ਉਸ ਹੱਥੋਂ ਉਹ ਕਈ ਵਾਰ ਸੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਉਨ੍ਹਾਂ ਲਿਖਿਆ ਕਿ ਮੇਰੇ ਸਸ਼ਕਤ ਹੋਣ ਤੇ ਪੂਰਨ ਹੋਣ ਦੇ ਬਾਵਜੂਦ ਇਹ ਮੇਰੇ ਨਾਲ ਵਾਪਰਿਆ। ਮੀਸ਼ਾ ਨੇ ਇਸ ਸਬੰਧੀ ਹਾਲੇ ਤਕ ਕੋਈ ਕਾਨੂੰਨੀ ਚਾਰਾਜੋਈ ਨਹੀਂ ਕੀਤੀ। ਪਰ ਉਨ੍ਹਾਂ ਦੇ ਲੰਮੇ ਪੋਸਟ ਨੇ ਸੋਸ਼ਲ ਮੀਡੀਆ ਵਿੱਚ ਤਰਥੱਲੀ ਮਚਾ ਦਿੱਤੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਗਾਇਕਾ ਮੀਸ਼ਾ ਨੇ ਅਲੀ ਜ਼ਫ਼ਰ ‘ਤੇ ਲਾਏ ਜਿਣਸੀ ਸੋਸ਼ਣ ਦੇ ਇਲਜ਼ਾਮ