ਹੁਣ ਗ਼ੈਰ ਸਿੱਖ ਨਹੀਂ ਕਰ ਸਕਣਗੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ..!


ਲਾਹੌਰ, 26 ਅਪਰੈਲ (ਏਜੰਸੀ) : ਪਾਕਿਸਤਾਨ ਨੇ ਗ਼ੈਰ ਸਿੱਖਾਂ ਦੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਜਥੇ ਨਾਲ ਨਹੀਂ ਜਾ ਸਕਣਗੇ। ਪਾਕਿਸਤਾਨ ਸਰਕਾਰ ਨੇ ਸਿੱਖ ਜਥਿਆਂ ਨਾਲ ਹਿੰਦੂ, ਮੁਸਲਮਾਨ ਤੇ ਕ੍ਰਿਸਚਿਨ ਭਾਈਚਾਰੇ ਦੇ ਲੋਕਾਂ ਦੇ ਜਾਣ ‘ਤੇ ਰੋਕ ਲਾ ਦਿੱਤੀ ਹੈ। ਪਾਕਿਸਤਾਨ ਮੀਡੀਆ ਦੇ ਹਵਾਲੇ ਤੋਂ ਆਈ ਖ਼ਬਰ ਮੁਤਾਬਕ ਹੁਣ ਵਕਫ਼ ਬੋਰਡ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਸਿੱਖਾਂ ਦੀਆਂ ਧਾਰਮਿਕ ਯਾਤਰਾਵਾਂ ਦਾ ਹਿੱਸਾ ਬਣ ਪਾਕਿਸਤਾਨ ਆਉਣ ਦੀ ਆਗਿਆ ਨਹੀਂ ਦੇਵੇਗਾ।

ਵਕਫ਼ ਬੋਰਡ ਦੇ ਇਹ ਹੁਕਮ ਪਿੱਛੇ ਜਿਹੇ ਵਿਸਾਖੀ ਮਨਾਉਣ ਪਾਕਿਸਤਾਨ ਗਏ ਸਿੱਖਾਂ ਸ਼ਰਧਾਲੂਆਂ ਨਾਲ ਆਈ ਕਿਰਨ ਬਾਲਾ ਦੇ ਉੱਥੇ ਨਿਕਾਹ ਕਰਵਾਉਣ ਤੇ ਇੱਕ ਹੋਰ ਨੌਜਵਾਨ ਦੇ ਗ਼ਾਇਬ ਹੋ ਜਾਣ ਤੋਂ ਬਾਅਦ ਆਏ ਹਨ। ਨਵੇਂ ਹੁਕਮਾਂ ਮੁਤਾਬਕ ਹੋਰਨਾਂ ਧਰਮਾਂ ਦੇ ਲੋਕ ਪਾਕਿਸਤਾਨ ਵਿੱਚ ਆਪਣੇ ਧਾਰਮਿਕ ਤਿਓਹਾਰਾਂ ਦੌਰਾਨ ਹੀ ਆ ਸਕਣਗੇ। ਵਕਫ਼ ਬੋਰਡ ਦੇ ਨਿਰਦੇਸ਼ਕ ਇਮਰਾਨ ਗੋਂਦਾਲ ਮੁਤਾਬਕ ਹੁਣ ਭਾਰਤ ਤੋਂ ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀ ਸੂਚੀ ਬੋਰਡ ਕੋਲ ਆਉਣ ਦੀ ਥਾਂ ਸਿੱਧਾ ਮੰਤਰਾਲੇ ਕੋਲ ਜਾਵੇਗੀ। ਅਜਿਹਾ ਹੋਣ ਨਾਲ ਪਾਕਿਸਤਾਨ ਵੱਲੋਂ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਹੋਰ ਸਖ਼ਤ ਹੋ ਜਾਵੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਹੁਣ ਗ਼ੈਰ ਸਿੱਖ ਨਹੀਂ ਕਰ ਸਕਣਗੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ..!