ਪੈਰਿਸ, 26 ਅਪ੍ਰੈਲ (ਏਜੰਸੀ) : ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ ਦੀ ਰੈਂਕਿੰਗ 138ਵੇਂ ਨੰਬਰ ‘ਤੇ ਪਹੁੰਚ ਗਈ ਹੈ। ਪ੍ਰੈੱਸ ਦੀ ਆਜ਼ਾਦੀ ‘ਤੇ ਨਜ਼ਰ ਰੱਖਣ ਵਾਲੀ ਇਕ ਸੰਸਥਾ ਨੇ ਅਪਣੀ ਰਿਪੋਰਟ ਵਿਚ ਇਹ ਗੱਲ ਕਹੀ ਹੈ। ਸੰਸਥਾ ਨੇ ਦੋਸ਼ ਲਗਾਇਆ ਕਿ ਰੈਂਕਿੰਗ ਵਿਚ ਪੱਛੜਨ ਦੀ ਵਜ੍ਹਾ ਗੌਰੀ ਲੰਕੇਸ਼ ਜਿਹੀ ਪੱਤਰਕਾਰ ਦੇ ਖ਼ਿਲਾਫ਼ ਹਿੰਸਾ ਹੈ। ‘ਰਿਪੋਰਟਰਸ ਵਿਦਾਊਟ ਬਾਰਡਰਸ’ ਨੇ ਕਿਹਾ ਕਿ ਇਸ ਸੂਚੀ ਵਿਚ ਨਾਰਵੇ ਲਗਾਤਾਰ ਪਹਿਲੇ ਨੰਬਰ ‘ਤੇ ਕਾਇਮ ਹੈ। ਸੰਸਥਾ ਨੇ ਕਿਹਾ ਕਿ ਉਤਰ ਕੋਰੀਆ ਇਸ ਮਾਮਲੇ ਵਿਚ ਸਭ ਤੋਂ ਜ਼ਿਆਦਾ ਦਮਨਕਾਰੀ ਦੇਸ਼ ਹੈ। ਉਸ ਤੋਂ ਬਾਅਤ ਤੁਰਕਮੇਨਿਸਤਾਨ, ਸੀਰੀਆ ਅਤੇ ਚੀਨ ਦਾ ਵੀ ਰਿਕਾਰਡ ਕਾਫੀ ਖਰਾਬ ਹੈ। 180 ਦੇਸ਼ਾਂ ਦੀ ਸੂਚੀ ਵਿਚ ਚੀਨ ਦੂਜੇ ਸਾਲ ਵੀ 175 ਨੰਬਰ ‘ਤੇ ਬਣਿਆ ਹੋਇਆ ਹੈ।
ਨਾਰਵੇ ਪਹਿਲੇ, ਸਵੀਡਨ ਦੂਜੇ, ਨੀਦਰਲੈਂਡ ਤੀਜੇ ਤੇ ਫਿਨਲੈਂਡ ਚੌਥੇ ਨੰਬਰ ‘ਤੇ ਹੈ। ਇਸੇ ਤਰ੍ਹਾਂ ਸਵਿਟਜ਼ਰਲੈਂਡ ਪੰਜਵੇਂ ਨੰਬਰ ‘ਤੇ ਹੈ। ਜਦ ਕਿ ਬਰਤਾਨੀਆ 40ਵੇਂ, ਅਮਰੀਕਾ 45ਵੇਂ, ਭਾਰਤ 138ਵੇਂ, ਪਾਕਿਸਤਾਨ 139ਵੇਂ ਤੇ ਚੀਨ 176ਵੇਂ ਨੰਬਰ ‘ਤੇ ਹੈ। ਰਿਪੋਰਟ ਵਿਚ ਦੱÎਸਿਆ ਗਿਆ ਹੈ ਕਿ ਨਫਰਤੀ ਅਪਰਾਧ ਭਾਰਤ ਵਿਚ ਦੂਜਾ ਵੱਡਾ ਮਸਲਾ ਹੈ। ਇਸ ਵਿਚ ਕਿਹਾ ਗਿਆ ਹੈ ਕਿ 2014 ਵਿਚ ਜਦ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਬੀ ਬਣੇ ਹਨ, ਤਦ ਤੋਂ ਹਿੰਦੂ ਕੱਟੜਪੰਥੀ ਪੱਤਰਕਾਰਾਂ ਦੇ ਪ੍ਰਤੀ ਕਾਫੀ ਹਮਲਾਵਰ ਹੋ ਗਏ ਹਨ।
ਰਿਪੋਰਟ ਵਿਚ ਪੱਤਰਕਾਰ ਗੌਰੀ ਲੰਕੇਸ਼ ਇਸ ਦੇ ਉਦਾਹਰਣ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ਰਿਪੋਰਟਰਸ ਵਿਦਾਊਟ ਬਾਰਡਰਸ ਵਿਚ ਕਿਹਾ ਗਿਆ ਹੈ ਕਿ ਇਸ ਰੈਂਕਿੰਗ ਭਾਰਤ ਦੇ ਪੱਛੜਣ ਦਾ ਵੱਡਾ ਕਾਰਨ ਪੱਤਰਕਾਰਾਂ ਦੇ ਖ਼ਿਲਾਫ਼ ਹਿੰਸਾ ਹੈ। ਇਸ ਤੋਂ ਇਲਾਵਾ ਤਿੰਨ ਹੋਰ ਪੱਤਰਕਾਰਾਂ ਦੀ ਹੱਤਿਆ ਨੂੰ ਵੀ ਰਿਪੋਰਟ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹੋਰ ਹੱÎਤਿਆਵਾਂ ਦੇ ਕਾਰਨ ਸਾਫ ਨਹਂੀਂ ਹਨ, ਜੋ ਆਮ ਤੌਰ ‘ਤੇ ਪੇਂਡੂ ਇਲਾਕਿਆਂ ਵਿਚ ਹੁੰਦੀ ਹੈ ਅਤੇ ਉਥੇ ਰਿਪੋਰਟਰ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ। ਰਿਪੋਰਟ ਵਿਚ ਚੀਨ ਨੂੰ ਖ਼ਾਸ ਤੌਰ ‘ਤੇ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਉਥੇ ਵਿਦੇਸ਼ੀ ਪੱਤਰਕਾਰਾਂ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੈ ਅਤੇ ਆਮ ਨਾਗਰਿਕ ਨੂੰ ਤਾਂ ਸੋਸ਼ਲ ਮੀਡੀਆ ‘ਤੇ ਕਿਸੇ ਸਮੱਗਰੀ ਨੂੰ ਸਾਂਝਾ ਕਰਨ ‘ਤੇ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਹੈ।
Comments 0