ਪੂਰੀ ਰਾਤ ਜੇਲ੍ਹ ‘ਚ ਨਹੀਂ ਸੁੱਤਾ ਆਸਾ ਰਾਮ, ਕੈਦੀ ਨੰਬਰ 130 ਬਣਿਆ


ਜੋਧਪੁਰ, 26 ਅਪ੍ਰੈਲ (ਏਜੰਸੀ) : ਆਸਾ ਰਾਮ ਨੂੰ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਬੁਧਵਾਰ ਨੂੰ ਜੋਧਪੁਰ ਦੀ ਇਕ ਵਿਸ਼ੇਸ਼ ਅਦਾਲਤ ਨੇ ਦੋਸ਼ੀ ਠਹਿਰਾਉਂਦੇ ਹੋਏ ਸਾਰੀ ਉਮਰ ਜੇਲ੍ਹ ‘ਚ ਹੀ ਰਹਿਣ ਦੀ ਸਜ਼ਾ ਸੁਣਾਈ। ਆਸਾ ਰਾਮ ਨੂੰ ਜੇਲ੍ਹ ਵਿਚ ਹੁਣ ਨਵੀਂ ਪਛਾਣ ਕੈਦੀ ਨੰਬਰ 130 ਮਿਲੀ ਹੈ। ਹਾਲਾਂਕਿ ਉਹ ਜੋਧਪੁਰ ਦੀ ਸੈਂਟਰਲ ਜੇਲ੍ਹ ਵਿਚ ਪਿਛਲੇ ਕਰੀਬ ਸਾਢੇ ਚਾਰ ਸਾਲ ਤੋਂ ਬੰਦ ਹੈ ਲੇਕਿਨ ਉਮਰ ਕੈਦ ਦੀ ਸਜ਼ਾ ਸੁਣਨ ਤੋਂ ਬਾਅਦ ਸਾਰੀ ਰਾਤ ਠੀਕ ਤਰ੍ਹਾਂ ਸੌਂ ਨਹੀਂ ਸਕਿਆ। ਉਸ ਨੇ ਜੇਲ੍ਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਹਾਈ ਕੋਰਟ ਜਾਵੇਗਾ।

ਜਸਟਿਸ ਮਧੁਸੂਦਨ ਨੇ ਜੋਧਪੁਰ ਸੈਂਟਰਲ ਜੇਲ੍ਹ ਵਿਚ ਲਗਾਈ ਗਈ ਅਦਾਲਤ ਵਿਚ ਆਸਾ ਰਾਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜਦ ਕਿ ਉਸ ਦੇ ਸਹਿਯੋਗੀ ਸ਼ਰਦ ਅਤੇ ਸ਼ਿਲਪੀ ਨੂੰ ਅਦਾਲਤ ਨੇ 20-20 ਸਾਲ ਦੀ ਸਜ਼ਾ ਸੁਣਾਈ। ਉਸ ‘ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਫ਼ੈਸਲਾ ਅਜਿਹੇ ਸਮੇਂ ਆਇਆ ਜਦ ਯੌਨ ਹਿੰਸਾ, ਵਿਸ਼ੇਸ਼ ਕਰਕੇ ਨਾਬਾਲਗ ਲੜਕੀਆਂ ਅਤੇ ਬੱਚੀਆਂ ਨਾਲ ਬਲਾਤਕਾਰ ਦੇ ਵਧਦੇ ਮਾਮਲਿਆਂ ਨੂੰ ਲੈਕੇ ਦੇਸ਼ ਵਿਚ ਬਹਿਸ ਚਲ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੂਰੀ ਰਾਤ ਜੇਲ੍ਹ ‘ਚ ਨਹੀਂ ਸੁੱਤਾ ਆਸਾ ਰਾਮ, ਕੈਦੀ ਨੰਬਰ 130 ਬਣਿਆ