ਪਰਗਟ ਸਿੰਘ ਲਈ ਝੰਡੀ ਵਾਲੀ ਕਾਰ ਪੱਕੀ !


ਚੰਡੀਗੜ੍ਹ, 10 ਅਪ੍ਰੈਲ (ਏਜੰਸੀ) : ਪੰਜਾਬ ਦੇ ਮੰਤਰੀ ਮੰਡਲ ਦੇ ਵਿਸਥਾਰ ਦੀਆਂ ਖ਼ਬਰਾਂ ਪਿਛਲੇ ਕਈ ਮਹੀਨਿਆਂ ਤੋਂ ਆ ਰਹੀਆਂ ਹਨ। ਇਸੇ ਦੌਰਾਨ ਇੱਕ ਅਜਿਹੀ ਖ਼ਬਰ ਆਈ ਹੈ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਦਾ ਕੈਬਨਿਟ ਵਿੱਚ ਥਾਂ ਪੱਕਾ ਹੋ ਗਿਆ ਹੈ। ਦਰਅਸਲ, ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕੁਝ ਦੇਰ ਪਹਿਲਾਂ ਟਵੀਟ ਕੀਤਾ ਹੈ ਕਿ ਪੰਜਾਬ ਨੂੰ ਵੱਖਰਾ ਖੇਡ ਮੰਤਰੀ ਦਿੱਤਾ ਜਾਵੇਗਾ।


ਇਸ ਤੋਂ ਇਹੋ ਕਿਹਾ ਜਾ ਸਕਦਾ ਹੈ ਕਿ ਪਰਗਟ ਸਿੰਘ ਆਉਣ ਵਾਲੇ ਖੇਡ ਮੰਤਰੀ ਹੋ ਸਕਦੇ ਹਨ। ਕੁਝ ਸਮਾਂ ਪਹਿਲਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਪਰਗਟ ਸਿੰਘ ਲਈ ਬੈਟਿੰਗ ਕਰ ਚੁੱਕੇ ਹਨ। ਸਿੱਧੂ ਨੇ ਵੀ ਪਰਗਟ ਲਈ ਖੇਡ ਮੰਤਰੀ ਦਾ ਅਹੁਦਾ ਮੰਗਿਆ ਸੀ। ਹੁਣ ਕੈਪਟਨ ਦੇ ਸਲਾਹਕਾਰ ਦਾ ਇਹ ਟਵੀਟ ਇਸ ਗੱਲ ‘ਤੇ ਮੋਹਰ ਬਣਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਰਗਟ ਸਿੰਘ ਲਈ ਝੰਡੀ ਵਾਲੀ ਕਾਰ ਪੱਕੀ !