ਦੱਸ ਬੇਟੀਏ ਸਿਵੇ ‘ਚ ਲਪੇਟੀਏ ਅਸੀਂ ਮੱਥੇ ਦੇ ਕਲੰਕ ਕਿਵੇਂ ਮੇਟੀਏ


ਜਗਰਾਉਂ, 16 ਅਪਰੈਲ (ਪਪ) : ਦੇਸ ਭਰ ‘ਚ ਮਾਸੂਮ ਬਾਲੜੀਆਂ ਦੀ ਪੱਤ ਵੀ ਮਸਰੂਫ ਨਹੀ, ਅਤੇ ਭਾਰਤ ਲੋਕਤੰਤਰੀ ਨਾਂ ਹੋ ਕੇ ਅੌਰੰਗਜੇਬ ਦੇ ਤਾਨਾਸ਼ਾਹੀ ਰਾਜ ਦੀ ਯਾਦ ਤਾਜ਼ਾ ਕਰਵਾ ਰਿਹਾ ਹੈ, ਇਹ ਵਿਚਾਰ ਮਾਸੂਮ ਬੱਚੀ ਆਸਿਫਾ ਦੇ ਕਾਤਲਾਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਕੀਤੇ ਰੋਸ ਮਾਰਚ ਦੌਰਾਨ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਬਗਾਵਤ ਦਾ ਬਿਗਲ ਵਧਾਉਂਦਿਆਂ ਪਿੰਡ ਡੱਲਾ ਦੇ ਇਨਸਾਫ ਪਸੰਦ ਲੋਕਾਂ ਨੇ ਸਾਂਝੇ ਤੌਰ ‘ਤੇ ਸਾਂਝੇ ਕੀਤੇ। ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਇਕ ਵਿਸ਼ਾਲ ਕੈਂਡਲ ਮਾਰਚ ਅਰੰਭ ਹੋਇਆ ਜੋ ਪਿੰਡ ਦੀਆਂ ਗਲੀਆਂ ਚੌਂਕਾਂ ਅਤੇ ਜਨਤਕ ਥਾਵਾਂ ਤੋਂ ਦੀ ਹੁੰਦਾ ਹੋਇਆ ਦੇਰ ਰਾਤ ਸਮਾਪਿਤ ਹੋਇਆ।ਇਸ ਕੈਂਡਲ ਮਾਰਚ ਵਿਚ ਕਥਿਤ ਦੋਸ਼ੀਆਂ ਖਿਲਾਫ਼ ਬਗਾਵਤੀ ਅਤੇ ਤਿੱਖੀ ਸੁਰ ‘ਚ ਵਿਦਰੋਹ ਦੇਖਣ ਨੂੰ ਮਿਲਿਆ।

ਮਾਰਚ ਦੀ ਅਗਵਾਈ ਪਿੰਡ ਦੀਆਂ ਔਰਤਾਂ ਨੇ ਖੁੱਦ ਬੈਨਰ ਚੁੱਕ ਕੇ ਕੀਤੀ। ਇਸ ਮੌਕੇ ਅੌਰਤਾਂ ਦੀਆਂ ਅੱਖਾਂ ਵਿਚ ਗੁੱਸੇ ਦਾ ਜਲੌਅ ਦੇਖਣ ਵਾਲਾ ਸੀ। ਮਾਰਚ ਵਿੱਚ ਸਮੂਲੀਅਤ ਕਰਨ ਵਾਲੇ ਗੈਰਤਮੰਦ ਲੋਕਾਂ ਨੇ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ‘ਚ ਜਾਣ ਵਾਲੀ ਬੱਚੀ ਆਸਿਫਾ ਨੂੰ ਭਾਵ ਭਿੰਨੀ ਸਰਧਾਂਜ਼ਲੀ ਅਰਪਿਤ ਕੀਤੀ ਤੇ ਇਸ ਦੁਖਾਂਤ ਖਿਲਾਫ਼ ਇਕਸੁਰਤਾ ਨਾਲ ਬਗਾਵਤ ਖੜੀ ਕਰਨ ਦਾ ਸੰਕਲਪ ਦ੍ਰਿੜ ਕਰਦਿਆਂ ਕਿਹਾ ਕਿਹਾ ਕਿ ਮਾਸੂਮ ਬੱਚੀ ਆਸਿਫਾ ਨਾਲ ਵਾਪਰੇ ਇਸ ਵਹਿਸ਼ੀਆਨਾ ਕਾਰੇ ਨਾਲ ਭਾਰਤ ਵਾਸੀਆਂ ਦਾ ਸਿਰ ਵਿਸ਼ਵ ਪੱਧਰ ‘ਤੇ ਨੀਵਾਂ ਹੋਇਆ ਹੈ। ਉਨਾਂ ਇਸ ਮੌਕੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਭਵਿੱਖ ਵਿੱਚ ਕੋਈ ਅਜਿਹੀ ਘਨੌਣੀ ਘਟਨਾਂ ਨੂੰ ਅੰਜਾਮ ਨਾਂ ਦੇ ਸਕੇ।

ਇਸ ਮੌਕੇ ਹਾਜਰ ਪਤਵੰਤੇ ਅਤੇ ਬੀਬੀਆਂ ਨੇ ਇਕ ਸਾਂਝੇ ਦਸਤਖਤਾਂ ਵਾਲਾ ਮੰਗ ਪੱਤਰ ਵੀ ਜਾਰੀ ਕੀਤਾ,ਜਿਸ ਵਿਚ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਗੋਪੀ ਸਿੱਧੂ ਡੱਲਾ,ਪਰਮਿੰਦਰ ਡੱਲਾ,ਕੁਲਦੀਪ ਸਿੰਘ ਲੌਹਟ,ਜੱਗੀ ਸਿੰਘ ਡੱਲਾ, ਸੋਨੀ ਡੱਲਾ, ਹਰਮਨ ਡੱਲਾ, ਰੁਪਿੰਦਰ ਡੱਲਾ, ਗੱਗੂ ਡੱਲਾ, ਬੂਟਾ ਕਾਉਕੇ, ਜੋਤ ਡੱਲਾ,ਸੁਖਜੀਤ ਡੱਲਾ, ਲਵਪੀ੍ਰਤ ਡੱਲਾ, ਅਰਸ ਜਗਰਾਉ, ਪਾਲ ਡੱਲਾ , ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਭੈਣਾਂ ਵੀ ਹਾਜ਼ਰ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦੱਸ ਬੇਟੀਏ ਸਿਵੇ ‘ਚ ਲਪੇਟੀਏ ਅਸੀਂ ਮੱਥੇ ਦੇ ਕਲੰਕ ਕਿਵੇਂ ਮੇਟੀਏ