ਉੱਚ ਸਿੱਖਿਆ ਮੰਤਰੀ 10ਵੀਂ ਤੇ ਸਕੂਲ ਸਿੱਖਿਆ ਮੰਤਰੀ 12ਵੀਂ ਪਾਸ !


ਚੰਡੀਗੜ੍ਹ, 23 ਅਪਰੈਲ (ਏਜੰਸੀ) : ਸੂਬੇ ਦੇ ਉੱਚ ਸਿੱਖਿਆ ਮੰਤਰੀ 10ਵੀਂ ਪਾਸ ਹਨ ਜਦਕਿ ਸਕੂਲ ਸਿੱਖਿਆ ਮੰਤਰੀ 12ਵੀਂ ਪਾਸ ਹਨ। ਨਵੇਂ ਕੈਬਨਿਟ ਮੰਤਰੀਆਂ ਲਈ ਪੋਰਟਫੋਲੀਓ ਦੀ ਵੰਡ ਵਿੱਚ ਮਲੇਰਕੋਟਲਾ ਵਿਧਾਇਕ ਰਜ਼ੀਆ ਸੁਲਤਾਨਾ ਨੇ ਉੱਚ ਸਿੱਖਿਆ ਤੇ ਅੰਮ੍ਰਿਤਸਰ (ਕੇਂਦਰੀ) ਵਿਧਾਇਕ ਓਪੀ ਸੋਨੀ ਨੇ ਸਕੂਲ ਸਿੱਖਿਆ ਮੰਤਰੀ ਦਾ ਅਹੁਦਾ ਹਾਸਲ ਕੀਤਾ ਹੈ। ਪਹਿਲਾਂ ਇਹ ਦੋਵੇਂ ਵਿਭਾਗ ਦੀਨਾਨਗਰ ਤੋਂ ਵਿਧਾਇਕ ਅਰੁਣਾ ਚੌਧਰੀ ਕੋਲ ਸਨ ਜਿਨ੍ਹਾਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੋਈ ਸੀ। ਹੁਣ, ਪੋਰਟਫੋਲੀਓ ਵਿੱਚ ਇਸ ਕਾਰਜਭਾਰ ਨੂੰ ਦੋ ਮੰਤਰੀਆਂ ਵਿਚਕਾਰ ਵੰਡਿਆ ਗਿਆ ਹੈ। ਪੰਜ ਵਾਰ ਵਿਧਾਇਕ ਬਣੇ ਓਪੀ ਸੋਨੀ ਨੂੰ ਕੈਬਨਿਟ ਵਿੱਚ ਸ਼ਾਮਲ ਕਰਦਿਆਂ ਸਕੂਲ ਸਿੱਖਿਆ ਮੰਤਰੀ ਬਣਾਇਆ ਗਿਆ ਹੈ। ਤਿੰਨ ਵਾਰ ਵਿਧਾਇਕ ਰਜ਼ੀਆ ਸੁਲਤਾਨਾ ਪਹਿਲਾਂ ਪੀਡਬਲਿਊਡੀ ਤੇ ਸੋਸ਼ਲ ਸਕਿਉਰਿਟੀ ਵਿਭਾਗ ਸੰਭਾਲ ਰਹੇ ਸਨ।

ਕੈਬਨਿਟ ਮੰਤਰੀਆਂ ਦੀ ਇਸ ਕਾਣੀ ਵੰਡ ਵਿੱਚ “ਮਾਮੂਲੀ” ਵਿਭਾਗਾਂ ਦੇ ਮੰਤਰੀਆਂ ਨੇ ਅਹੁਦਿਆਂ ਦੀ ਵੰਡ ਦੇ ਮਾਪਦੰਡਾਂ ’ਤੇ ਸਵਾਲੀਆ ਚਿੰਨ੍ਹ ਖੜ੍ਹੇ ਕੀਤੇ ਹਨ। ਦੇਖਿਆ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕੁਝ ਵਫ਼ਾਦਾਰ ਸਾਥੀਆਂ ਨੂੰ ਇਨਾਮ ਦੇਣ ਵਿੱਚ ਸਫਲ ਰਹੇ ਪਰ ਕੈਪਟਨ ਵਜ਼ਾਰਤ ਦੇ ਕੁਝ ਮੰਤਰੀ ਅਹੁਦਿਆਂ ਦੀ ਵੰਡ ਸਬੰਧੀ ਨਾਖੁਸ਼ ਨਜ਼ਰ ਆ ਰਹੇ ਹਨ। ਸ਼ਨੀਵਾਰ ਨੂੰ ਸਹੁੰ ਚੁੱਕ ਸਮਾਗਮ ਮੌਕੇ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਧਿਆਨ ਦਿਵਾਇਆ ਸੀ ਕਿ ਖ਼ਾਸ ਅਹੁਦਿਆਂ ਲਈ ਉਮੀਦਵਾਰ ਦੀ ਯੋਗਤਾ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਰਟਫੋਲੀਓ ਤੈਅ ਕਰਦੇ ਸਮੇਂ ਸੀਨੀਆਰਟੀ ਤੇ ਤਜਰਬੇ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਓਪੀ ਸੋਨੀ ਦਾ ਰਾਜਨੀਤਕ ਕਰੀਅਰ ਕਾਫ਼ੀ ਲੰਮਾ ਹੈ ਤੇ ਰਜ਼ੀਆ ਨੇ ਇੱਕ ਸਾਲ ਤੋਂ ਵੀ ਵੱਧ ਸਮਾਂ ਰਾਜ ਮੰਤਰੀ ਵਜੋਂ ਕੰਮ ਕੀਤਾ ਹੈ।

ਦਿਲਚਸਪ ਗੱਲ ਇਹ ਹੈ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਦੇਸ਼ ਕਾਂਗਰਸ ਮੁਖੀ ਨਿਯੁਕਤ ਕੀਤਾ ਗਿਆ ਤਾਂ ਮਾਝਾ ਬ੍ਰਿਗੇਡ ਦੇ ਸਾਰੇ ਮੈਂਬਰ ਤ੍ਰਿਪਤ ਰਾਜਿੰਦਰ ਬਾਜਵਾ, ਸੁਖਵਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਰੰਧਾਵਾ ਤੇ ਮਾਲਵਾ ਨੇਤਾ ਗੁਰਪ੍ਰੀਤ ਕਾਂਗੜ ਦੇ ਆਗੂਆਂ ਨੇ ਕੈਪਟਨ ਅਮਰਿੰਦਰ ਦੀ ਹਮਾਇਤ ਕੀਤੀ ਸੀ। ਸਾਬਕਾ ਵਿਧਾਇਕ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਦੇ ਵਿਧਾਇਕ ਖੰਨਾ ਨੇ ਕਿਹਾ ਕਿ ਰਵਾਇਤੀ ਪਰਿਵਾਰਾਂ ਤੇ ਕਾਂਗਰਸ ਦੇ ਕੱਟੜ ਵਫਾਦਾਰਾਂ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਮੰਤਰੀ ਬਣਨ ਲਈ ਮਾਪਦੰਡ ਪੂਰੇ ਕਰਦੇ ਸਨ। ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵੀ ਕੈਬਨਿਟ ਵਿਸਥਾਰ ਤੋਂ ਨਾਖ਼ੁਸ਼ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੈਬਨਿਟ ਵਿੱਚ ਸ਼ਾਮਲ ਨਾ ਕਰਨ ਦੇ ਪਾਰਟੀ ਦੇ ਫ਼ੈਸਲੇ ਖ਼ਿਲਾਫ਼ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਉੱਚ ਸਿੱਖਿਆ ਮੰਤਰੀ 10ਵੀਂ ਤੇ ਸਕੂਲ ਸਿੱਖਿਆ ਮੰਤਰੀ 12ਵੀਂ ਪਾਸ !