ਇਮਰਾਨ ਖ਼ਾਨ ਦੇ ਤੀਜੇ ਵਿਆਹ ’ਚ ਵੀ ਤਰੇੜ


ਇਸਲਾਮਾਬਾਦ, 26 ਅਪਰੈਲ (ਏਜੰਸੀ) : ਪਾਕਿਸਤਾਨੀ ਸਿਆਸੀ ਪਾਰਟੀ ‘ਪੀਟੀਆਈ’ ਦੇ ਮੁਖੀ ਦੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੇ ਤੀਜੇ ਵਿਆਹ ’ਚ ਵੀ ਤਰੇੜ ਪੈ ਗਈ ਹੈ। ਪਾਕਿਸਤਾਨੀ ਅਖ਼ਬਾਰ ‘ਡੇਲੀ ਊਮਤ’ ਦੀ ਰਿਪੋਰਟ ਨੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਮਨਿਕਾ ਸਬੰਧੀ ਖ਼ੁਲਾਸਾ ਕੀਤਾ ਕਿ ਬੁਸ਼ਰਾ ਪਿਛਲੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣੀ ਮਾਂ ਦੇ ਘਰ ਰਹਿ ਰਹੀ ਹੈ। ਤਰੇੜ ਦਾ ਕਾਰਨ ਪਤੀ-ਪਤਨੀ ਦਾ ਝਗੜਾ ਦੱਸਿਆ ਜਾ ਰਿਹਾ ਹੈ ਜਿਸ ਦੀ ਵਜ੍ਹਾ ਬੁਸ਼ਰਾ ਦਾ ਪੁੱਤਰ ਹੈ।

ਰਿਪੋਰਟ ਮੁਤਾਬਕ ਬੁਸ਼ਰਾ ਦਾ ਪੁੱਤਰ ਇਮਰਾਨ ਦੇ ਬਾਨੀ ਗਾਲਾ ਸਥਿਤ ਘਰ ’ਚ ਲੰਮਾ ਸਮਾਂ ਰੁਕਿਆ ਰਿਹਾ। ਇਮਰਾਨ ਨੂੰ ਇਹ ਗੱਲ ਪਸੰਦ ਨਹੀਂ ਸੀ। ਇਸੇ ਕਰਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਰਿਪੋਰਟ ਮੁਤਾਬਕ ਇਸ ਜੋੜੇ ਨੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਵਿਆਹ ਤੋਂ ਬਾਅਦ ਮਨਿਕਾ ਦੇ ਪਰਿਵਾਰ ’ਚੋਂ ਕੋਈ ਵੀ ਇਮਰਾਨ ਦੇ ਘਰ ਲੰਮੇ ਸਮੇਂ ਲਈ ਨਹੀਂ ਰੁਕੇਗਾ। ਦੋਵਾਂ ਦੇ ਝਗੜੇ ਦੀ ਕਾਰਨ ਬੁਸ਼ਰਾ ਦਾ ਲੜਕਾ ਉਸ ਦੇ ਪਹਿਲੇ ਪਤੀ ਦੀ ਸੰਤਾਨ ਹੈ।

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਦੂਜੀ ਪਤਨੀ ਰਹਿਮ ਖ਼ਾਨ ਤੇ ਇਮਰਾਨ ਦੇ ਰਿਸ਼ਤੇ ’ਚ ਪਈ ਤਰੇੜ ਦਾ ਕਾਰਨ ਵੀ ਰਹਿਮ ਦੇ ਪਹਿਲੇ ਵਿਆਹ ਤੋਂ ਹੋਇਆ ਪੁੱਤਰ ਸੀ। ਉਹ ਵੀ ਕਾਫ਼ੀ ਸਮਾਂ ਇਮਰਾਨ ਦੇ ਘਰ ਆ ਜਾਂਦਾ ਸੀ ਜਿਸ ਕਾਰਨ ਦੋਵਾਂ ਵਿਚਾਲੇ ਵੱਡਾ ਝਗੜਾ ਹੋ ਗਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਮਰਾਨ ਖ਼ਾਨ ਦੇ ਤੀਜੇ ਵਿਆਹ ’ਚ ਵੀ ਤਰੇੜ