ਅਮਰੀਕੀ ਪਾਬੰਦੀਆਂ ਦਾ ਰੂਸ ਦੇਵੇਗਾ ਢੁਕਵਾਂ ਜਵਾਬ : ਪੁਤਿਨ


ਮਾਸਕੋ, 7 ਅਪ੍ਰੈਲ (ਏਜੰਸੀ) : ਰੂਸ ਨੇ ਕਿਹਾ ਹੈ ਕਿ ਉਹ ਅਪਣੇ ਕਾਰੋਬਾਰੀਆਂ, ਕੰਪਨੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਵਿਰੁੱਧ ਲਗਾਈ ਗਈ ਨਵੀਂ ਪਾਬੰਦੀਆਂ ਦਾ ਢੁਕਵਾਂ ਜਵਾਬ ਦੇਵੇਗਾ। ਰੂਸੀ ਵਿਦੇਸ਼ੀ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕਿਸੇ ਤਰ੍ਹਾਂ ਦਾ ਦਬਾਅ ਰੂਸੀ ਨਾਗਰਿਕਾਂ ਨੂੰ ਰਸਤਾ ਬਦਲਣ ਲਈ ਮਜਬੂਰ ਨਹੀਂ ਕਰ ਸਕਦਾ ਅਤੇ ਪਾਬੰਦੀ ਸਿਰਫ ਰੂਸੀ ਸਮਾਜ ਨੂੰ ਇਕਜੁਟ ਕਰੇਗਾ। ਅਮਰੀਕਾ ਨੇ ਸਾਲ 2016 ਵਿਚ ਹੋਈ ਰਾਸ਼ਟਰਪਤੀ ਚੋਣ ਵਿਚ ਵਿਚੋਲਗੀ ਕਰਨ ਸਮੇਤ ਵਿਭਿੰਨ ਸਰਗਰਮੀਆਂ ਦੇ ਲਈ ਰੂਸ ‘ਤੇ ਕੱਲ ਸਵੇਰੇ ਹੀ ਨਵੀਂ ਪਾਬੰਦੀਆਂ ਲਗਾਉਣ ਦਾ ਫ਼ੈਸਲਾ ਕੀਤਾ।

ਦੱਸਿਆ ਜਾਂਦਾ ਹੈ ਕਿ ਅਮਰੀਕਾ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਸੱਤ ਕਰੀਬੀਆਂ ਅਤੇ 17 ਸੀਨੀਅਰ ਸਰਕਾਰੀ ਅਧਿਕਾਰੀਆਂ ਸਮੇਤ ਕਈ ਕੰਪਨੀਆਂ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸਾਰਿਆਂ ‘ਤੇ ਪੂਰੀ ਦੁਨੀਆ ਵਿਚ ਨੁਕਸਾਲਦੇਹ ਸਰਗਰਮੀਆਂ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਜਿਹੜੇ ਲੋਕਾਂ ‘ਤੇ ਪਾਬੰਦੀ ਲਗਾਈ ਉਨ੍ਹਾਂ ਵਿਚ ਸ੍ਰੀ ਪੁਤਿਨ ਦੇ ਬਾਡੀਗਾਰਡ, ਉਨ੍ਹਾਂ ਦੇ ਜਵਾਈ, ਰਾਸ਼ਟਰਪਤੀ ਦੇ ਕਰੀਬੀ ਅਤੇ ਉਨ੍ਹਾਂ ਦੇ ਕੰਟਰੋਲ ਵਾਲੀ ਕਈ ਕੰਪਨੀਆਂ ਸ਼ਾਮਲ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕੀ ਪਾਬੰਦੀਆਂ ਦਾ ਰੂਸ ਦੇਵੇਗਾ ਢੁਕਵਾਂ ਜਵਾਬ : ਪੁਤਿਨ