ਗੋਸਾਈਂ ਕਤਲ ਮਾਮਲੇ ‘ਚ ਮਿੰਟੂ NIA ਦੇ ਰਿਮਾਂਡ ‘ਤੇ


ਮੋਹਾਲੀ, 5 ਮਾਰਚ (ਏਜੰਸੀ) : ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਕਤਲ ਮਾਮਲੇ ‘ਚ ਅਦਾਲਤ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁਲਜ਼ਮ ਹਰਮਿੰਦਰ ਸਿੰਘ ਮਿੰਟੂ ਨੂੰ ਹਰਮਿੰਦਰ ਸਿੰਘ ਮਿੰਟੂ ਨੂੰ 4 ਦਿਨ ਲਈ ਐਨ.ਆਈ.ਏ. ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਕੈਪਟਨ ਸਰਕਾਰ ਨੇ ਕਾਫੀ ਸਵਾਲ ਉੱਠਣ ਤੋਂ ਬਾਅਦ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਸੀ।

ਇਸ ਤੋਂ ਪਹਿਲਾਂ ਲੁਧਿਆਣਾ ਪੁਲਿਸ ਨੇ ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਤੋਂ ਕਾਫੀ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਸੀ। ਪੁਲੀਸ ਨੇ ਹਮਲਾਵਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੇਰਠ ਨਿਵਾਸੀ ਪਾਹਰ ਸਿੰਘ ਗ੍ਰਿਫਤਾਰ ਕੀਤਾ ਹੈ। ਐਨ.ਆਈ.ਏ. ਮੁਤਾਬਕ ਉਸ ਨੇ ਗ੍ਰਿਫਤਾਰ ਹਰਦੀਪ ਸਿੰਘ ਉਰਫ਼ ਸ਼ੇਰਾ ਨੂੰ ਹਥਿਆਰ ਉਪਲਬਧ ਕਰਵਾਏ ਸਨ। ਪਾਹਰ ਸਿੰਘ ਖਿਲਾਫ ਹਥਿਆਰਾਂ ਨਾਲ ਸਬੰਧਤ ਇੱਕ ਮੁਕੱਦਮਾ ਪਹਿਲਾਂ ਹੀ ਅਮਰੋਹਾ (ਯੂ.ਪੀ.) ‘ਚ ਦਰਜ ਸੀ।

ਲੁਧਿਆਣਾ ਦੀ ਗਗਨਦੀਪ ਕਾਲੋਨੀ ਦੇ ਵਾਸੀ ਆਰ.ਐਸ.ਐਸ.ਆਗੂ ਰਵਿੰਦਰ ਗੁਸਾਈਂ ਦਾ 17ਅਕਤੂਬਰ 2017 ਨੂੰ ਘਰ ਦੇ ਬਾਹਰ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਤੇ ਸੰਘ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਗੋਸਾਈਂ ਕਤਲ ਮਾਮਲੇ ‘ਚ ਮਿੰਟੂ NIA ਦੇ ਰਿਮਾਂਡ ‘ਤੇ