ਬੰਦੂਕ ਕੰਟਰੋਲ ਨੂੰ ਲੈ ਕੇ ਕੈਨੇਡਾ ਦੇ ਦਰਜਨ ਭਰ ਸ਼ਹਿਰਾਂ ’ਚ ਕੱਢੀਆਂ ਗਈਆਂ ਰੈਲੀਆਂ


ਟੋਰਾਂਟੋ, 25 ਮਾਰਚ (ਏਜੰਸੀ) : ਫਲੋਰਿਡਾ ਦੇ ਪਾਰਕਲੈਂਡ ਵਿੱਚ ਗੋਲੀਬਾਰੀ ਦੌਰਾਨ 17 ਲੋਕਾਂ ਦੇ ਮਾਰੇ ਜਾਣ ਮਗਰੋਂ ਕੈਨੇਡਾ ਅਤੇ ਅਮਰੀਕਾ ਦੋਵਾਂ ਮੁਲਕਾਂ ਵਿੱਚ ਬੰਦੂਕਾਂ ਉੱਤੇ ਪਾਬੰਦੀ ਸਬੰਧੀ ਉੱਠੀ ਮੰਗ ਨੂੰ ਲੈ ਕੇ ਦਰਜਨ ਭਰ ਕੈਨੇਡੀਅਨ ਸ਼ਹਿਰਾਂ ਵਿੱਚ ਮਾਰਚ ਕੱਢੇ ਗਏ। ਮਾਂਟਰੀਅਲ ਅਤੇ ਟੋਰਾਂਟੋ ਦੋਵਾਂ ਦੇ ਸੈਂਕੜੇ ਲੋਕਾਂ ਨੇ ਅਮਰੀਕਾ ਵਿੱਚ ‘ਮਾਰਚ ਫਾਰ ਅਵਰ ਲਾਈਵਜ਼’ ਰੈਲੀ ਦੇ ਸਮਰਥਨ ਲਈ ਕੱਢੇ ਗਏ ਮਾਰਚ ਵਿੱਚ ਹਿੱਸਾ ਲਿਆ।

‘ਮਾਰਚ ਫਾਰ ਅਵਰ ਲਾਈਵਜ਼’ ਰੈਲੀ ਦਾ ਆਯੋਜਨ ਕਤਲੇਆਮ ਤੋਂ ਬਾਅਦ ਬਦਲਾਅ ਦਾ ਸੱਦਾ ਦਿੰਦਿਆਂ ਅਮਰੀਕੀ ਵਿਦਿਆਰਥੀਆਂ ਨੇ ਕੀਤਾ ਹੈ।ਮਾਂਟਰੀਅਲ ਵਿੱਚ ਕੱਢੇ ਗਏ ਮਾਰਚ ਦੌਰਾਨ ਮਾਂਟਰੀਅਲ ਦੀ ਵਾਸੀ ਅਤੇ ਹੁਣ ਪਾਰਕਲੈਂਡ ਵਿੱਚ ਰਹਿ ਰਹੀ ਐਲਨ ਗੋਜਾਂਸਕੀ ਮਲਕਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੋਲੀਬਾਰੀ ਦੌਰਾਨ ਉਸ ਦੇ ਬੱਚੇ ਸਕੂਲ ਵਿੱਚ ਸਨ ਅਤੇ ਉਨ੍ਹਾਂ ਨੇ ਉਸ ਦੌਰਾਨ ਉਹ ਚੀਜਾਂ ਵੇਖੀਆਂ ਜਿਹੜੀਆਂ ਕਿ ਬੱਚਿਆਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੰਦੂਕ ਕੰਟਰੋਲ ਨੂੰ ਲੈ ਕੇ ਕੈਨੇਡਾ ਦੇ ਦਰਜਨ ਭਰ ਸ਼ਹਿਰਾਂ ’ਚ ਕੱਢੀਆਂ ਗਈਆਂ ਰੈਲੀਆਂ