ਤਰਨਤਾਰਨ ਦੀ ਨਵਜੋਤ ਨੇ ਕਿਰਗਿਸਤਾਨ ‘ਚ ਰਚਿਆ ਇਤਿਹਾਸ


ਚੰਡੀਗੜ੍ਹ, 3 ਮਾਰਚ (ਏਜੰਸੀ) : ਪੰਜਾਬ ਦੀ ਪਹਿਲਵਾਨ ਨਵਜੋਤ ਕੌਰ ਨੇ ਕਿਰਗਿਸਤਾਨ ‘ਚ ਇਤਿਹਾਸ ਰਚ ਦਿੱਤਾ। ਨਵਜੋਤ ਨੇ ਕਿਰਗੀਸਤਾਨ ਦੇ ਬਿਸ਼ਕੇਕ ‘ਚ ਖੇਡੀ ਜਾ ਰਹੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਸੋਨ ਤਗ਼ਮਾ ਜਿੱਤ ਲਿਆ ਹੈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਨਵਜੋਤ ਨੇ 65 ਕਿਲੋਗ੍ਰਾਮ ਵਰਗ ‘ਚ ਸੋਨ ਤਗ਼ਮਾ ਜਿੱਤਿਆ। ਨਵਜੋਤ ਨੇ ਫਾਈਨਲ ਮੁਕਾਬਲੇ ‘ਚ ਜਾਪਾਨੀ ਮਹਿਲਾ ਪਹਿਲਵਾਨ ਮੀਯੂ ਈਮਾਈ ਨੂੰ 9-1 ਨਾਲ ਮਾਤ ਦਿੱਤੀ ਤੇ ਪੁਰਾਣੀ ਹਾਰ ਦਾ ਬਦਲਾ ਵੀ ਲੈ ਲਿਆ।

ਇਸ ਉਪਲਬਧੀ ਨਾਲ ਨਵਜੋਤ ਭਾਰਤ ਦੀ ਪਹਿਲੀ ਏਸ਼ੀਅਨ ਚੈਂਪੀਅਨ ਪਹਿਲਵਾਨ ਬਣ ਗਈ ਹੈ। ਇਸ ਤੋਂ ਪਹਿਲਾਂ ਨਵਜੋਤ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ‘ਚ ਕਾਂਸੇ ਦਾ ਤਗ਼ਮਾ ਜਿੱਤ ਚੁੱਕੀ ਹੈ। ਉਹ ਏਸ਼ੀਅਨ ਚੈਂਪੀਅਨਸ਼ਿਪ ‘ਚ ਚਾਂਦੀ ਤੇ ਕਾਂਸੀ ਦਾ ਤਗ਼ਮਾ ਹਾਸਿਲ ਕਰ ਚੁੱਕੀ ਹੈ। ਨਵਜੋਤ 2013 ਰੈਸਲਿੰਗ ਵਿਸ਼ਵ ਕੱਪ ‘ਚ ਚਾਂਦੀ ਦਾ ਤਗਮਾ ਹਾਸਲ ਕਰਨ ਦਾ ਮਾਣ ਹਾਸਿਲ ਕਰ ਚੁੱਕੀ ਹੈ। ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਭਾਰਤ ਦੀ ਝੋਲੀ ਇਕ ਹੋਰ ਤਗ਼ਮਾ ਪਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਤਰਨਤਾਰਨ ਦੀ ਨਵਜੋਤ ਨੇ ਕਿਰਗਿਸਤਾਨ ‘ਚ ਰਚਿਆ ਇਤਿਹਾਸ