ਮਿਸਰ ‘ਚ ਟਰੇਨਾਂ ਦੀ ਟੱਕਰ ‘ਚ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ


ਕਾਹਿਰਾ, 1 ਮਾਰਚ (ਏਜੰਸੀ) : ਮਿਸਰ ਦੀ ਰਾਜਧਾਨੀ ਕਾਹਿਰਾ ਦੇ ਉਤਰ ਵਿਚ ਸਥਿਤ ਬਹੇਰਾ ਸੂਬੇ ਵਿਚ ਬੁਧਵਾਰ ਨੂੰ ਦੋ ਰੇਲ ਗੱਡੀਆਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਹੋ ਗਏ। ਟਰਾਂਸਪੋਰਟ ਮੰਤਰਾਲੇ ਦੇ ਬੁਲਾਰੇ ਮੁਹੰਮਦ ਦੇ ਹਵਾਲੇ ਤੋਂ ਦੱਸਿਆ, ਬਹੇਰਾ ਰੇਲ ਹਾਦਸੇ ਵਿਚ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਲੋਕ ਜ਼ਖ਼ਮੀ ਹੋਏ ਹਨ। ਮਿਸਰ ਦੇ ਸਰਕਾਰੀ ਟੀਵੀ ਦੇ ਅਨੁਸਾਰ ਟਰਾਂਸਪੋਰਟ ਮੰਤਰੀ ਅਰਾਫਾਤ ਬਚਾਅ ਕਾਰਜ ‘ਤੇ ਨਜ਼ਰ ਰੱਖਣ ਦੇ ਲਈ ਘਟਨਾ ਸਥਾਨ ‘ਤੇ ਤੁਰੰਤ ਪਹੁੰਚ ਗਏ ਸੀ।

ਬਹੇਰਾ ਸੁਰੱਖਿਆ ਮੁਖੀ ਅਲਾ ਏਲ ਦਿਨ ਅਬਦੇਲ ਫਤਿਹ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਬਹੇਰਾ ਦੇ ਹਮਾਦਾ ਜ਼ਿਲ੍ਹੇ ਵਿਚ ਇੱਕ ਯਾਤਰੀ ਰੇਲ ਗੱਡੀ ਦੇ ਦੋ ਕੋਚਾਂ ਦੇ ਪਟੜੀ ਤੋਂ ਉਤਰ ਕੇ ਇੱਕ ਮਾਲਗੱਡੀ ਨਾਲ ਟਕਰਾਉਣ ਨਾਲ ਹਾਦਸਾ ਹੋÎਇਆ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਖਾਲਿਦ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿਚ ਭਰਤੀ ਕਰਾਉਣ ਦੇ ਲਈ 30 ਤੋਂ ਜ਼ਿਆਦਾ ਐਂਬੂਲੈਂਸ ਗੱਡੀਆਂ ਘਟਨਾ ਸਥਾਨ ‘ਤੇ ਪੁੱਜੀਆਂ ਹਨ। ਘਟਨਾ ਦੀ ਜਾਂਚ ਦੇ ਲਈ ਇੰਜੀਨੀਅਰਾਂ ਦਾ ਇਕ ਦਲ ਗਠਤ ਕੀਤਾ ਹੈ।

ਮਿਸਰ ਵਿਚ ਪਿਛਲੇ ਕੁਝ ਸਾਲਾਂ ਵਿਚ ਕਈ ਰੇਲ ਦੁਰਘਟਨਾਵਾਂ ਹੋਈਆਂ ਹਨ ਜਿਨ੍ਹਾਂ ਵਿਚ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ। ਪਿਛਲੇ ਸਾਲ ਅਗਸਤ ਵਿਚ ਅਲੈਕਜਾਂਡਰੀਆ ਵਿਚ ਦੋ ਰੇਲ ਗੱਡੀਆਂ ਦੀ ਟੱਕਰ ਵਿਚ 49 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਿਸਰ ‘ਚ ਟਰੇਨਾਂ ਦੀ ਟੱਕਰ ‘ਚ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ