ਬੀਜੇਪੀ ਦੀ ਰੈਲੀ ‘ਚ ਮਜੀਠੀਆ ਦੇ ਕਾਂਗਰਸ ‘ਤੇ ਵਾਰ


ਜਲੰਧਰ, 18 ਮਾਰਚ (ਏਜੰਸੀ) : ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇੱਕ ਸਾਲ ਪੂਰਾ ਹੋਣ ‘ਤੇ ਬੀਜੇਪੀ ਦੀ ਜਲੰਧਰ ‘ਚ ਪੋਲ ਖੋਲ੍ਹ ਰੈਲੀ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਲੋਕ ਸਰਕਾਰ ਕੋਲੋਂ ਸਵਾਲ ਪੁੱਛ ਰਹੇ ਹਨ ਪਰ ਇਨ੍ਹਾਂ ਕੋਲ ਕੋਈ ਜਵਾਬ ਨਹੀਂ। ਮਜੀਠੀਆ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਲੋਕਲ ਬਾਡੀ ਮੰਤਰੀ ਨਵਜੋਤ ਸਿੱਧੂ ਨੂੰ ਕਲਾਕਾਰ ਬੰਟੀ ਬਬਲੀ ਦਾ ਕਿਰਦਾਰ ਦੱਸਿਆ। ਮਜੀਠੀਆ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਖ਼ਜ਼ਾਨਾ ਖਾਲੀ ਹੈ ਪਰ ਇਸ ਦੇ ਬਾਵਜੂਦ ਅਗਲੇ ਦਿਨਾਂ ਵਿੱਚ ਕਰੋੜਾਂ ਦੇ ਕੰਮ ਸ਼ੁਰੂ ਕਰਨ ਦੀ ਗੱਲ ਕੀਤੀ ਪਰ ਅੱਜ ਤਕ ਇੱਕ ਵੀ ਕੰਮ ਸ਼ੁਰੂ ਹੁੰਦਾ ਨਜ਼ਰ ਨਹੀਂ ਆਇਆ। ਕੇਜਰੀਵਾਲ ਦੇ ਮਾਮਲੇ ‘ਤੇ ਬੋਲਦੇ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੋ ਦੋ ਲੀਡਰਾਂ ਨੇ ਤਾਂ ਮਾਫੀ ਮੰਗ ਲਈ ਹੁਣ ਬਾਕੀਆਂ ਦੀ ਵੀ ਖੈਰ ਨਹੀਂ। ਉਨ੍ਹਾਂ ਕਿਹਾ ਕਿ ਝਾੜੂ ਵਾਲਿਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੀਜੇਪੀ ਦੀ ਰੈਲੀ ‘ਚ ਮਜੀਠੀਆ ਦੇ ਕਾਂਗਰਸ ‘ਤੇ ਵਾਰ