ਇਰਾਕ ‘ਚ ਲਾਪਤਾ 31 ਪੰਜਾਬੀਆਂ ਸਣੇ 39 ਭਾਰਤੀਆਂ ਦੀ ਮੌਤ ਦੀ ਹੋਈ ਪੁਸ਼ਟੀ


ਨਵੀਂ ਦਿੱਲੀ, 20 ਮਾਰਚ (ਏਜੰਸੀ) : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜਸਭਾ ‘ਚ ਦੱਸਿਆ ਕਿ 2014 ‘ਚ ਲਾਪਤਾ ਹੋਏ 40 ਭਾਰਤੀਆਂ ‘ਚੋਂ 39 ਮਾਰੇ ਗਏ ਹਨ। ਉਨ•ਾਂ ਕਿਹਾ ਕਿ ਇਹ ਕੱਟੜਪੰਥੀ ਸੰਗਠਨ ਆਈ.ਐਸ.ਆਈ.ਐਸ. ਦੇ ਹੱਥੋਂ ਮਾਰੇ ਗਏ ਹਨ। ਸੁਸ਼ਮਾ ਸਵਰਾਜ ਨੇ ਕਿਹਾ ਕਿ ਇਰਾਕ ਦੇ ਮੋਸੁਲ ‘ਚ ਲਾਪਾਤ ਸਾਰੇ 39 ਭਾਰਤੀ ਹੁਣ ਜ਼ਿੰਦਾ ਨਹੀਂ ਹਨ। ਉਨ੍ਹਾਂ ਦੱਸਿਆ ਕਿ 40ਵਾਂ ਸਖ਼ਸ਼ ਹਰਜੀਤ ਸਿੰਘ ਮਸੀਹ ਮੁਸਲਮਾਨ ਬਣ ਕੇ ਉਥੋਂ ਭੱਜਣ ‘ਚ ਕਾਮਯਾਬ ਹੋਇਆ ਸੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਮੌਤ ਦੀ ਪੁਸ਼ਟੀ ਮ੍ਰਿਤਕਾਂ ਦੇ ਪਰਿਵਾਰਾਂ ਦਾ ਡੀਐਨਏ ਸੈਂਪਲ ਨੂੰ ਮੈਚ ਕਰਵਾ ਕੇ ਕੀਤੀ ਗਈ ਹੈ। ਮਾਰੇ ਗਏ ਲੋਕਾਂ ‘ਚੋਂ 31 ਪੰਜਾਬ, ਹਿਮਾਚਲ ਅਤੇ ਬਾਕੀ ਪੱਛਮੀ ਬੰਗਾਲ ਤੇ ਬਿਹਾਰ ਦੇ ਹਨ।

ਵਿਦੇਸ਼ ਮੰਤਰੀ ਨੇ ਦਿਲ ਦਹਿਲਾਉਣ ਵਾਲੀ ਸੱਚਾਈ ਬਿਆਨ ਕਰਦਿਆਂ ਕਿਹਾ ਕਿ ਪਹਾੜ ਦੀ ਖੁਦਾਈ ਕਰਕੇ ਲਾਸ਼ਾਂ ਕੱਢੀਆਂ ਗਈਆਂ ਹਨ ਅਤੇ ਡੀਐਨਏ ਸੈਂਪਲ ਨਾਲ ਲਾਸ਼ਾਂ ਦੀ ਪਛਾਣ ਹੋਈ ਹੈ। ਸਭ ਤੋਂ ਪਹਿਲਾਂ ਸੰਦੀਪ ਨਾਂਅ ਦੇ ਲੜਕੇ ਦਾ ਡੀਐਨਏ ਮੈਚ ਹੋਇਆ। ਉਨ•ਾਂ ਕਿਹਾ ਕਿ ਵੀ.ਕੇ. ਸਿੰਘ ਇਰਾਕ ਜਾਣਗੇ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਭਾਰਤ ਲੈ ਕੇ ਆਉਣਗੇ। ਜਹਾਜ਼ ਦੇ ਜ਼ਰੀਏ ਲਾਸ਼ਾਂ ਨੂੰ ਪੰਜਾਬ, ਹਿਮਾਚਲ, ਪਟਨਾ ਅਤੇ ਪੱਛਮੀ ਬੰਗਾਲ ਪਹੁੰਚਾਇਆ ਜਾਏਗਾ। ਦੱਸ ਦਈਏ ਕਿ ਇਨ•ਾਂ 39 ਭਾਰਤੀਆਂ ਵਿੱਚ 31 ਪੰਜਾਬ ਦੇ ਹੀ ਰਹਿਣ ਵਾਲੇ ਸਨ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਇਰਾਕ ਵਿੱਚ ਲਾਪਤਾ ਇਨ•ਾਂ 39 ਭਾਰਤੀਆਂ ਦਾ ਪਤਾ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨ ਦੀ ਗੱਲ ਆਖੀ ਗਈ ਸੀ।

ਵਿਦੇਸ਼ ਮੰਤਰੀ ਨੇ ਕਿਹਾ ਕਿ ਜਦ ਇਰਾਕ ਵਿੱਚ ਵੀ.ਕੇ. ਸਿੰਘ ਸਣੇ ਭਾਰਤੀ ਅਫਸਰ ਲੋਕਾਂ ਨੂੰ ਲੱਭ ਰਹੇ ਸਨ ਤਾਂ ਉਨ੍ਹਾਂ ਨੇ ਉੱਥੇ ਡੀਪ ਪੈਨੀਟ੍ਰੇਸ਼ਨ ਦੀ ਮੰਗ ਕੀਤੀ। ਉਨ੍ਹਾਂ ਨੂੰ ਜ਼ਮੀਨ ਦੇ ਅੰਦਰ ਲੋਕਾਂ ਦੇ ਦੱਬੇ ਹੋਣ ਦੀ ਗੱਲ ਪਤਾ ਲੱਗੀ। ਇਸ ਤੋਂ ਬਾਅਦ ਭਾਰਤੀਆਂ ਦੀ ਹੱਤਿਆ ਦੇ ਸਬੂਤ ਮਿਲੇ। ਪਹਾੜ ਦੀ ਖੁਦਾਈ ਕਰ ਕੇ ਲਾਸ਼ਾਂ ਨੂੰ ਕੱਢਿਆ ਗਿਆ। ਕਈਆਂ ਦੇ ਕੜੇ ਵੀ ਮਿਲੇ ਹਨ। ਸੁਸ਼ਮਾ ਸਵਰਾਜ ਨੇ ਵਿਦੇਸ਼ ਰਾਜ ਮੰਤਰੀ ਵੀ.ਕ.ੇ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਬਹੁਤ ਠਰਮੇ ਨਾਲ ਇਸ ਮੁਹਿੰਮ ਨੂੰ ਪੂਰਾ ਕੀਤਾ ਹੈ। ਉਹ ਮੁਸ਼ਕਲ ਹਾਲਾਤਾਂ ਵਿੱਚ ਰਹੇ, ਜ਼ਮੀਨ ‘ਤੇ ਸੁੱਤੇ ਅਤੇ ਫਿਰ ਮ੍ਰਿਤਕ ਦੇਹਾਂ ਨੂੰ ਬਗਦਾਦ ਲੈ ਕੇ ਆਏ। ਪਿਛਲੇ ਸਾਲ ਜੁਲਾਈ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕ ਸਭਾ ਵਿੱਚ ਕਿਹਾ ਸੀ ਕਿ ਬਿਨ•ਾਂ ਕਿਸੇ ਠੋਸ ਸਬੂਤ ਦੇ ਉਹ 30 ਭਾਰਤੀਆਂ ਨੂੰ ਮ੍ਰਿਤਕ ਕਰਾਰ ਨਹੀਂ ਦੇ ਸਕਦੀ।

ਇਹ ਬਹੁਤ ਵੱਡਾ ਪਾਪ ਹੈ ਅਤੇ ਉਹ ਇਹ ਪਾਪ ਨਹੀਂ ਕਰੇਗੀ। ਇਸ ਤੋਂ ਪਹਿਲਾਂ ਇਰਾਕ ਤੋਂ ਭਾਰਤ ਨੇ ਲਾਪਤਾ ਭਾਰਤੀਆਂ ਨੂੰ ਲੱਭਣ ਵਿੱਚ ਮਦਦ ਮੰਗੀ ਸੀ। ਇਹ ਸਾਰੇ ਮੌਸੁਲ ਦੇ ਕੋਲ ਇੱਕ ਪ੍ਰੋਜੈਕਟ ‘ਤੇ ਕੰਮ ਕਰ ਰਹੇ ਸਨ ਜਦ ਇਨ•ਾਂ ਨੂੰ ਅਗਵਾ ਕਰ ਲਿਆ ਗਿਆ ਸੀ। ਦੱਸ ਦਈਏ ਕਿ 2014 ਵਿੱਚ ਆਈਐਸ ਨੇ ਇਰਾਕ ‘ਤੇ ਕਬਜ਼ਾ ਕਰ ਲਿਆ ਸੀ ਅਤੇ ਓਦੋਂ ਤੋਂ ਹੀ ਇਨ•ਾਂ 39 ਭਾਰਤਆਿਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਉਹ ਸਾਰੇ ਇਰਾਕ ਵਿੱਚ ਸੁਰੱਖਿਅਤ ਹਨ। ਉੱਥੇ ਹੀ ਇਨ•ਾਂ 39 ਲੋਕਾਂ ਨੂੰ ਇਰਾਕ ਲਜਾਉਣ ਵਾਲੇ ਸ਼ਖਸ ਹਰਜੀਤ ਮਸੀਹ ਦਾ ਕਹਿਣਾ ਸੀ ਕਿ ਉਨ•ਾਂ ਸਭ ਨੂੰ ਉਸ ਦੇ ਸਾਹਮਣੇ ਹੀ ਅੱਤਵਾਦੀਆਂ ਨੇ ਮਾਰ ਦਿੱਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਰਾਕ ‘ਚ ਲਾਪਤਾ 31 ਪੰਜਾਬੀਆਂ ਸਣੇ 39 ਭਾਰਤੀਆਂ ਦੀ ਮੌਤ ਦੀ ਹੋਈ ਪੁਸ਼ਟੀ