ਅਮਰੀਕਾ : ਰਿਪਬਲਿਕਨ ਸਾਂਸਦਾਂ ਨੂੰ ਲੈ ਕੇ ਜਾ ਰਹੀ ਟਰੇਨ ਹਾਦਸਾਗ੍ਰਸਤ, ਇੱਕ ਦੀ ਮੌਤ

Train-Carrying-GOP-Lawmakers-Hits-Garbage-Truck-In-Virginia

ਵਾਸ਼ਿੰਗਟਨ,1 ਫ਼ਰਵਰੀ (ਏਜੰਸੀ) : ਅਮਰੀਕਾ ਵਿਚ ਰਿਪਬਲਿਕਨ ਸਾਂਸਦਾਂ ਨੂੰ ਵਾਸ਼ਿੰਗਟਨ ਤੋਂ ਵਰਜੀਨੀਆ ਲੈ ਕੇ ਜਾ ਰਹੀ ਟਰੇਨ ਹਾਦਸਾਗ੍ਰਸਤ ਹੋ ਗਈ। ਇਸ ਟਰੇਨ ਵਿਚ ਹਾਊਸ ਸਪੀਕਰ ਪੌਲ ਰੇਆਨ ਤੋਂ ਇਲਾਵਾ ਕਾਂਗਰਸ ਦੇ ਕਈ ਰਿਪਬਲਿਕਨ ਮੈਂਬਰ ਸਨ। ਟਰੇਨ ਬੁਧਵਾਰ ਸਵੇਰੇ 11.20 ਵਜੇ ਸ਼ਰਲੋਟਸਵਿਲੇ ਦੇ ਬਾਹਰ ਵਰਜੀਨੀਆ ਦੇ ਕਰੋਜੈਟ ਵਿਚ ਇਕ ਟਰੱਕ ਨਾਲ ਟਕਰਾ ਗਈ।

ਇਸ ਹਾਦਸੇ ਵਿਚ ਟਰੱਕ ਚਾਲਕ ਦੀ ਮੌਤ ਹੋ ਗਈ। ਰਾਸ਼ਟਰਪਤੀ ਟਰੰਪ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਾਰੇ ਕਾਂਗਰਸ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਸੁਰੱਖਿਅਤ ਹਨ। ਛੇ ਜ਼ਖਮੀਆਂ ਨੂੰ ਮੈਡੀਕਲ ਸੈਂਟਰ ਲੈ ਜਾਇਆ ਗਿਆ ਹੈ, ਜਿਸ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦ ਕਿ ਇੱਕ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਕਾਂਗਰਸ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਠੀਕ ਠਾਕ ਹਨ, ਉਨ੍ਹਾਂ ਸਿਰਫ ਮਾਮੂਲੀ ਸੱਟਾਂ ਲੱਗੀਆਂ ਹਨ।

ਮਿਨੇਸੋਟਾ ਤੋਂ ਰਿਪਬਲਿਕਨ ਸੈਨੇਟਰ ਜੇਸਨ ਲੁਈਸ ਨੂੰ ਇਲਾਜ ਦੇ ਲਈ ਹਸਪਤਾਲ ਲੈ ਜਾਇਆ ਗਿਆ ਹੈ। ਗੌਰਤਲਬ ਹੈ ਕਿ ਰਿਪਬਲਿਕਨ ਮੈਂਬਰ ਰਿਟ੍ਰੀਟ ਦੇ ਲਈ ਵੈਸਟ ਵਰਜੀਨੀਆ ਜਾ ਰਹੇ ਸੀ। ਇਹ ਰਿਟ੍ਰੀਟ ਬੁਧਵਾਰ ਨੂੰ ਸ਼ੁਰੂ ਹੋਈ ਸੀ ਅਤੇ ਸ਼ੁੱਕਰਵਾਰ ਨੂੰ ਸਮਾਪਤ ਹੋਵੇਗੀ। ਉਪ ਰਾਸ਼ਟਰਪਤੀ ਮਾਈਕ ਪੇਂਸ ਹਾਲਾਂਕਿ ਟਰੇਨ ਵਿਚ ਸਵਾਰ ਨਹੀਂ ਸਨ ਲੇਕਿਨ ਉਹ ਬੁਧਵਾਰ ਨੂੰ ਮੈਂਬਰਾਂ ਨੂੰ ਸੰਬੋਧਨ ਕਰਨ ਵਾਲੇ ਸੀ ਜਦ ਕਿ ਟਰੰਪ ਨੇ ਸੰਬੋਧਨ ਕਰਨਾ ਸੀ, ਮਾਈਕ ਪੇਂਸ ਨੇ ਟਵੀਟ ਕੀਤਾ ਕਿ ਉਹ ਹਾਲਾਤ ‘ਤੇ ਨਜ਼ਰ ਬਣਾਏ ਹੋਏ ਹਨ।

Facebook Comments

POST A COMMENT.

Enable Google Transliteration.(To type in English, press Ctrl+g)