500 ਕਰੋੜ ਦਾ ਲੋਨ ਲੈ ਹੁਣ ‘ਰੋਟੋਮੈਕ’ ਦਾ ਮਾਲਕ ਫਰਾਰ


ਕਾਨਪੁਰ, 17 ਫ਼ਰਵਰੀ (ਏਜੰਸੀ) : ਇੱਕ ਪਾਸੇ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਸਾਢੇ 11 ਹਜ਼ਾਰ ਕਰੋੜ ਦੇ ਘੁਟਾਲੇ ਦੀ ਜਾਂਚ ਚੱਲ ਰਹੀ ਹੈ, ਦੂਜੇ ਪਾਸੇ ਕਾਨਪੁਰ ਵਿੱਚ 500 ਕਰੋੜ ਤੋਂ ਜ਼ਿਆਦਾ ਦਾ ਇੱਕ ਬੈਂਕਿੰਗ ਘਪਲਾ ਸਾਹਮਣੇ ਆਇਆ ਹੈ। ਇਸ ਘੋਟਾਲੇ ਦੇ ਤਾਰ ਪੈਨ ਤੇ ਸਟੇਸ਼ਨਰੀ ਬਨਾਉਣ ਵਾਲੀ ਵੱਡੀ ਕੰਪਨੀ ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਨਾਲ ਜੁੜੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਕਰਮ ਕੋਠਾਰੀ ਨੇ ਪੰਜ ਸਰਕਾਰੀ ਬੈਂਕਾਂ ਤੋਂ 500 ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਲਿਆ ਪਰ ਸਾਲ ਪੂਰਾ ਹੋਣ ਤੋਂ ਬਾਅਦ ਵੀ ਹੁਣ ਤੱਕ ਉਨ੍ਹਾਂ ਨੇ ਲੋਨ ਵਾਪਸ ਨਹੀਂ ਕੀਤਾ।

ਖਾਸ ਗੱਲ ਇਹ ਹੈ ਕਿ ਰੋਟੋਮੈਕ ਕੰਪਨੀ ਦੇ ਮਾਲਕ ਵਿਕਰਮ ਕੋਠਾਰੀ ਇਸ ਵੇਲੇ ਕਿੱਥੇ ਹਨ ਇਸ ਬਾਰੇ ਕੋਈ ਕੁੱਝ ਨਹੀਂ ਜਾਣਦਾ। ਕਾਨਪੁਰ ਦੇ ਮਾਲ ਰੋਡ ਦੇ ਸਿਟੀ ਸੈਂਟਰ ਵਿੱਚ ਰੋਟੋਮੈਕ ਦਾ ਦਫ਼ਤਰ ਵੀ ਕਾਫੀ ਦਿਨਾਂ ਤੋਂ ਬੰਦ ਪਿਆ ਹੈ। ਇਲਜ਼ਾਮ ਹੈ ਕਿ ਨਿਯਮਾਂ ਦੀ ਨਿਖੇਧੀ ਕਰ ਕੇ ਵਿਕਰਮ ਕੋਠਾਰੀ ਨੂੰ ਇੰਨਾ ਵੱਡਾ ਕਰਜ਼ਾ ਦਿੱਤਾ ਗਿਆ ਹੈ। ਵਿਕਰਮ ਕੋਠਾਰੀ ਪਾਨ ਪਰਾਗ ਦੇ ਸੰਸਥਾਪਕ ਐਮ.ਐਮ. ਕੋਠਾਰੀ ਦੇ ਬੇਟੇ ਹਨ। ਪਿਤਾ ਦੀ ਮੌਤ ਤੋਂ ਬਾਅਦ ਕੋਠਾਰੀ ਨੇ ਸਟੇਸ਼ਨਰੀ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਇਨ੍ਹਾਂ ਦਾ ਰੋਟੋਮੈਕ ਨਾਂਅ ਦੇ ਪੈੱਨ, ਸਟੇਸ਼ਨਰੀ ਅਤੇ ਗ੍ਰੀਟਿੰਗਸ ਕਾਰਡਾਂ ਦਾ ਕਾਰੋਬਾਰ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

500 ਕਰੋੜ ਦਾ ਲੋਨ ਲੈ ਹੁਣ ‘ਰੋਟੋਮੈਕ’ ਦਾ ਮਾਲਕ ਫਰਾਰ