ਦੁਨੀਆ ਦੇ 15 ਸਭ ਤੋਂ ਅਮੀਰ ਸ਼ਹਿਰਾਂ ‘ਚ ਟੋਰਾਂਟੋ 13ਵੇਂ ਨੰਬਰ ਤੇ ਮੁੰਬਈ 12ਵੇਂ ‘ਤੇ

mumbai

ਕੈਲਗਰੀ, 12 ਫ਼ਰਵਰੀ (ਏਜੰਸੀ): ਮੁੰਬਈ ਦੁਨੀਆ ਦੇ 15 ਸਭ ਤੋਂ ਅਮੀਰ ਸ਼ਹਿਰਾਂ ਵਿਚ 12ਵੇਂ ਨੰਬਰ ‘ਤੇ ਹੈ। ਇਸ ਦੀ ਕੁੱਲ ਸੰਪਤੀ 61 ਲੱਖ ਕਰੋੜ ਰੁਪਏ ਦੱਸੀ ਗਈ ਹੈ। ਅਰਬਪਤੀਆਂ ਦੇ ਮਾਮਲੇ ਵਿਚ ਵੀ ਮੁੰਬਈ ਦੁਨੀਆ ਦੇ ਦਸ ਟੌਪ ਸ਼ਹਿਰਾਂ ਵਿਚੋਂ ਇੱਕ ਹੈ। ਇੱਥੇ ਕੁੱਲ 28 ਅਰਬਪਤੀ ਰਹਿੰਦੇ ਹਨ। ਇਨ੍ਹਾਂ ਵਿਚੋਂ ਹਰੇਕ ਦੀ ਸੰਪਤੀ ਇੱਕ ਅਰਬ ਡਾਲਰ ਜਾਂ ਇਸ ਤੋਂ ਜ਼ਿਆਦਾ ਹੈ। ਮਾਰਿਕਟ ਰਿਸਰਚ ਕੰਪਨੀ ਨਊ ਵਰਲਡ ਵੈਲਥ ਦੀ ਰਿਪੋਰਟ ਦੇ ਮੁਤਾਬਕ ਅਗਲੇ ਦਸ ਸਾਲ ਵਿਚ ਵੈਲਥ ਕ੍ਰਿਏਸ਼ਨ ਦੇ ਮਾਮਲੇ ਵਿਚ ਮੁੰਬਈ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸ਼ਹਿਰ ਹੋਵੇਗਾ।

ਲਿਸਟ ਵਿਚ ਮੁੰਬਈ ਤੋਂ ਬਾਅਦ 60.66 ਲੱਖ ਕਰੋੜ ਰੁਪਏ ਦੀ ਸੰਪਤੀ ਦੇ ਨਾਲ ਟੋਰਾਂਟੋ 13ਵੇਂ, 58.60 ਲੱਖ ਕਰੋੜ ਦੀ ਸੰਪਤੀ ਦੇ ਨਾਲ ਫਰੈਂਕਫਰਟ 14ਵੇਂ ਅਤੇ 55.26 ਲੱਖ ਕਰੋੜ ਰੁਪਏ ਦੇ ਨਾਲ ਫਰੈਂਕਫਰਟ 14ਵੇਂ ਅਤੇ 55.26 ਲੱਖ ਕਰੋੜ ਰੁਪਏ ਦੇ ਨਾਲ ਪੈਰਿਸ 15ਵੇਂ ਨੰਬਰ ‘ਤੇ ਰਿਹਾ। ਸ਼ਹਿਰ ਦੀ ਕੁੱਲ ਸੰਪਤੀ ਦਾ ਆਕਲਨ ਕਰਨ ਵਿਚ ਉਥੇ ਦੇ ਨਿਵਾਸੀਆਂ ਦੀ ਨਿੱਜੀ ਸੰਪਤੀ ਹੀ ਸ਼ਾਮਲ ਕੀਤੀ ਗਈ ਹੈ। ਦੁਨੀਆ ਦੇ ਅਮੀਰ ਸ਼ਹਿਰਾਂ ਦੀ ਇਸ ਲਿਸਟ ਵਿਚ 193 ਲੱਖ ਕਰੋੜ ਦੀ ਸੰਪਤੀ ਦੇ ਨਾਲ ਨਿਊਯਾਰਕ ਪਹਿਲੇ ਨੰਬਰ ‘ਤੇ ਹੈ। ਦੂਜੇ ਨੰਬਰ ‘ਤੇ 173. 50 ਲੱਖ ਕਰੋੜ ਦੀ ਕੁੱਲ ਸੰਪਤੀ ਵਾਲਾ ਲੰਡਨ ਹੈ।

Facebook Comments

POST A COMMENT.

Enable Google Transliteration.(To type in English, press Ctrl+g)