ਲਾਸ ਏਂਜਲਸ ਦੇ ਸਕੂਲ ‘ਚ ਗੋਲੀਬਾਰੀ, 5 ਜ਼ਖ਼ਮੀ

Los-Angeles-school-shooting

ਲਾਸ ਏਂਜਲਸ, 2 ਫ਼ਰਵਰੀ (ਏਜੰਸੀ) : ਅਮਰੀਕਾ ਦੇ ਲਾਸ਼ ਏਂਜਲਸ ਦੇ ਸਾਲਵਾਡੋਰ ਕਾਸਤਰੋ ਮਿਡਲ ਸਕੂਲ ਦੀ ਇੱਕ ਜਮਾਤ ਵਿਚ ਹੋਈ ਗੋਲੀਬਾਰੀ ਵਿਚ 5 ਜਣੇ ਜ਼ਖਮੀ ਹੋ ਗਏ । ਸਮਾਚਾਰ ਏਜੰਸੀ ਸਿੰਹੁਆ ਨੇ ਲਾਸ ਏਂਜਲਸ ਪੁਲਿਸ ਵਿਭਾਗ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਇਸ ਹਮਲੇ ਵਿਚ ਇੱਕ 15 ਸਾਲਾ ਲੜਕੇ ਦੇ ਸਿਰ ਵਿਚ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦ ਕਿ 15 ਸਾਲਾ ਲੜਕੀ ਦੀ ਬਾਂਹ ਵਿਚ ਗੋਲੀ ਲੱਗੀ ਹੈ। ਹਾਲਾਂਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਲਾਸ ਏਂਜਲਸ ਸਕੂਲ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਕੂਲ ਦੀ ਇਕ ਜਮਾਤ ਵਿਚ ਇਹ ਗੋਲੀਬਾਰੀ ਹੋਈ ਹੈ। ਇਹ ਗੋਲੀਬਾਰੀ ਵੀਰਵਾਰ ਸਵੇਰੇ ਲਗਭਗ ਨੌਂ ਵਜੇ ਹੋਈ। ਪੁਲਿਸ ਤੁਰੰਤ ਘਟਨਾ ਸਥਾਨ ‘ਤੇ ਪਹੰਚੀ ਅਤੇ ਕਮਰਿਆਂ ਅਤੇ ਸਕੂਲ ਦੀ ਤਲਾਸ਼ੀ ਲਈ। ਇਸ ਗੋਲੀਬਾਰੀ ਵਿਚ ਤਿੰਨ ਹੋਰ ਬੱਚੇ ਜ਼ਖਮੀ ਹੋਏ ਹਨ। ਇਸ ਵਿਚ ਦੋ ਬੱਚੇ ਅਤੇ ਇੱਕ 30 ਸਾਲਾ ਮਹਿਲਾ ਹੈ। ਪੁਲਿਸ ਨੇ ਇੱਕ ਲੜਕੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕੀ ਇਕ 12 ਸਾਲਾ ਵਿਦਿਆਰਥਣ ਹੈ, ਪੁਲਿਸ ਨੇ ਵਾਰਦਾਤ ਵਿਚ ਸ਼ਾਮਲ ਹਥਿਆਰ ਬਰਾਮਦ ਕਰ ਲਿਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)