ਪਾਕਿਸਤਾਨ ਨੇ ਚਲੀ ਨਵੀਂ ਚਾਲ, ਜਾਧਵ ‘ਤੇ ਹੁਣ ਅੱਤਵਾਦ ਮਾਮਲੇ ‘ਤੇ ਚੱਲ ਰਿਹੈ ਮੁਕੱਦਮਾ

Kulbhushan-Jadhav

ਇਸਲਾਮਾਬਾਦ, 6 ਫ਼ਰਵਰੀ (ਏਜੰਸੀ) : ਪਾਕਿਸਤਾਨ ਨੇ ਅਪਣੀ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੇ ਮਾਮਲੇ ਵਿਚ ਨਵੀਂ ਚਾਲ ਚਲੀ ਹੈ। ਉਹ ਜਾਧਵ ਦੇ ਖ਼ਿਲਾਫ਼ ਨਵੇਂ ਸਿਰੇ ਤੋਂ ਮੁਕਦਮਾ ਚਲਾਉਣ ਦੀ ਤਿਆਰੀ ਵਿਚ ਹੈ। ਸੈਨਿਕ ਅਦਾਲਤ ਦੁਆਰਾ ਜਾਸੂਸੀ ਦੇ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਕਿਸਤਾਨ ਹੁਣ ਜਾਧਵ ਦੇ ਖ਼ਿਲਾਫ਼ ਅੱਤਵਾਦ ਅਤੇ ਵਿਨਾਸ਼ਕਾਰੀ ਸਰਗਰਮੀਆਂ ਦੇ ਦੋਸ਼ ਵਿਚ ਮੁਕਦਮਾ ਚਲਾ ਰਿਹਾ ਹੈ।

ਪਾਕਿਸਤਾਨੀ ਅਖ਼ਬਾਰ ਡੌਨ ਦੀ ਵੈਬਸਾਈਟ ‘ਤੇ ਇਕ ਰਿਪੋਰਟ ਮੁਤਾਬਕ ਭਾਰਤੀ ਕੈਦੀ ਦੇ ਖ਼ਿਲਾਫ਼ ਹੁਣ ਅੱਤਵਾਦ ਦੇ ਦੋਸ਼ਾਂ ਨੂੰ ਲੈ ਕੇ ਮੁਕਦਮਾ ਚਲ ਰਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਜਾਧਵ ਦੇ ਖ਼ਿਲਾਫ਼ ਕਈ ਮਾਮਲੇ ਹਨ, ਜਿਨ੍ਹਾਂ ਵਿਚੋਂ ਅੱਤਵਾਦ ਅਤੇ ਵਿਨਾਸ਼ਕਾਰੀ ਸਰਗਰਮੀਆਂ ਨਾਲ ਸਬੰਧਤ ਦੋਸ਼ ਵੀ ਹਨ। ਇਹ ਮਾਮਲੇ ਚਲ ਰਹੇ ਹਨ, ਜਦ ਕਿ ਜਾਸੂਸੀ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਜਾਧਵ ਨੂੰ ਭਾਰਤੀ ਜਾਸੂਸ ਕਰਾਰ ਦਿੰਦੇ ਹੋਏ ਇਸ ਮਾਮਲੇ ਵਿਚ ਸਜ਼ਾ ਸੁਣਾਈ ਹੈ। ਇਸ ਸਬੰਧ ਵਿਚ ਜਾਧਵ ਦੀ ਅਪੀਲ ਨੂੰ ਪਾਕਿਸਤਾਨ ਦੀ ਸੈਨਿਕ ਅਦਾਲਤ ਖਾਰਜ ਕਰ ਚੁੱਕੀ ਹੈ। ਫਿਲਹਾਲ ਇਸ ਮਾਮਲੇ ਵਿਚ ਉਨ੍ਹਾਂ ਦੀ ਰਹਿਮ ਅਪੀਲ ਪਾਕਿ ਦੇ ਸੈਨਾ ਮੁਖੀ ਜਨਰਲ ਬਾਜਵਾ ਦੇ ਕੋਲ ਹੈ।

ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਨੇ ਜਾਧਵ ਨੂੰ 3 ਮਾਰਚ, 2016 ਨੂੰ ਬਲੂਚਿਸਤਾਨ ਤੋਂ ਕਾਬੂ ਕੀਤਾ ਜਿੱਥੇ ਉਹ ਅਪਣਾ ਨਾਂ ਬਦਲ ਕੇ ਹੁਸੈਨ ਪਟੇਲ ਦੇ ਰੂਪ ਵਿਚ ਜਾਸੂਸੀ ਸਰਗਰਮੀਆਂ ਵਿਚ ਸ਼ਾਮਲ ਸੀ। ਭਾਰਤ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਾਧਵ ਭਾਰਤੀ ਜਲ ਸੈਨਾ ਦਾ ਸਾਬਕਾ ਅਧਿਕਾਰੀ ਹੈ ਜੋ ਅਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਈਰਾਨ ਵਿਚ ਸੀ ਅਤੇ ਉਥੋਂ ਪਾਕਿ ਨੇ ਉਨ੍ਹਾਂ ਅਗਵਾ ਕਰ ਲਿਆ।

Facebook Comments

POST A COMMENT.

Enable Google Transliteration.(To type in English, press Ctrl+g)