“ਹੁਣ ਮੈਂ ਕਿਸੇ ਰਾਜਨੀਤਕ ਦਲ ਦਾ ਮੈਂਬਰ ਨਹੀਂ” : ਭੂਟੀਆ


ਨਵੀਂ ਦਿੱਲੀ, 26 ਫਰਵਰੀ (ਏਜੰਸੀ) : ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਭਾਈਚੁੰਗ ਭੂਟੀਆ ਨੇ ਟੀਐਮਸੀ ਤੋਂ ਅਸਤੀਫਾ ਦੇ ਦਿੱਤਾ ਹੈ। ਸੋਮਵਾਰ ਨੂੰ ਆਪਣੇ ਟਵੀਟ ‘ਚ ਭੂਟੀਆ ਨੇ ਇਸਦਾ ਐਲਾਨ ਕਰਦੇ ਹੋਏ ਕਿਹਾ, “ਅੱਜ ਤੋਂ ਮੈਂ ਆਧਿਕਾਰਿਕ ਤੌਰ ‘ਤੇ ਤ੍ਰਿਣਮੂਲ ਕਾਂਗਰਸ ਦੇ ਸਾਰੇ ਪਦਾਂ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਨਾ ਤਾਂ ਮੈਂ ਕਿਸੇ ਰਾਜਨੀਤਕ ਦਲ ਦਾ ਮੈਂਬਰ ਹਾਂ ਨਾ ਹੀ ਕਿਸੇ ਪਾਰਟੀ ਨਾਲ ਜੁੜਿਆ ਹਾਂ।”

ਟਵੀਟ ਵਿਚ ਭੂਟੀਆ ਨੇ ਆਪਣੇ ਅਸਤੀਫੇ ਦੀ ਕੋਈ ਵਜ੍ਹਾ ਨਹੀਂ ਦੱਸੀ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਉਹ ਪਾਰਟੀ ਵਿਚ ਆਪਣੇ ਕਿਰਦਾਰ ਨੂੰ ਲੈ ਕੇ ਖੁਸ਼ ਨਹੀਂ ਸਨ। ਮੰਨਿਆ ਜਾਂਦਾ ਹੈ ਕਿ ਭੂਟੀਆ ਦੇ ਅਸਤੀਫੇ ਦੀ ਅਸਲ ਵਜ੍ਹਾ ਉਨ੍ਹਾਂ ਦਾ ਗੋਰਖਾਲੈਂਡ ਨੂੰ ਲੈ ਕੇ ਸਮਰਥਨ ਹੈ। ਪਿਛਲੇ ਸਾਲ ਅਲੱਗ ਗੋਰਖਾਲੈਂਡ ਨੂੰ ਲੈ ਕੇ ਉਠ ਰਹੀਆਂ ਮੰਗਾਂ ਦਾ ਭੂਟੀਆ ਨੇ ਸਮਰਥਨ ਕੀਤਾ ਸੀ। ਉਨ੍ਹਾਂ ਨੇ ਸੱਭਿਆਚਾਰਕ ਅਸਮਾਨਤਾ ਨੂੰ ਖਤਮ ਕਰਨ ਲਈ ਗੋਰਖਾਲੈਂਡ ਬਣਾਉਣ ‘ਤੇ ਸਹਿਮਤੀ ਜਤਾਈ ਸੀ।

ਹਾਲਾਂਕਿ, ਟੀਐਮਸੀ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬਨਰਜੀ ਅਲੱਗ ਗੋਰਖਾਲੈਂਡ ਦੀ ਮੰਗ ਤੋਂ ਮਨ੍ਹਾ ਕਰਦੀ ਰਹੀ ਹੈ। ਦੱਸਿਆ ਜਾਂਦਾ ਹੈ ਕਿ ਪਾਰਟੀ ਤੋਂ ਅਲਗ ਰਾਏ ਦੇ ਚਲਦੇ ਭੂਟੀਆ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਸੀ।

ਬਾਈਚੁੰਗ ਭੂਟੀਆ ਨੇ ਸਤੰਬਰ 2011 ਵਿਚ ਫੁਟਬਾਲ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਸੀ। ਇਸਦੇ ਬਾਅਦ ਉਨ੍ਹਾਂ ਨੇ ਟੀਐਮਸੀ ਜੁਆਇਨ ਕੀਤੀ ਸੀ। ਭੂਟੀਆ ਨੇ 2014 ਵਿਚ ਟੀਐਮਸੀ ਦੇ ਵਲੋਂ ਲੋਕਸਭਾ ਦਾ ਚੋਣ ਵੀ ਲੜਿਆ ਸੀ। ਹਾਲਾਂਕਿ, ਦਾਰਜਲਿੰਗ ਸੀਟ ‘ਤੇ ਉਨ੍ਹਾਂ ਨੂੰ ਬੀਜੇਪੀ ਦੇ ਐਸਐਸ ਆਹਲੂਵਾਲੀਆ ਨੇ ਵੱਡੇ ਅੰਤਰ ਨਾਲ ਹਰਾਇਆ ਸੀ। ਇਸਦੇ ਬਾਅਦ ਵੀ ਉਨ੍ਹਾਂ ਨੇ ਲੰਬੇ ਸਮੇਂ ਤੱਕ ਪਾਰਟੀ ਲਈ ਕੰਮ ਕਰਨਾ ਜਾਰੀ ਰੱਖਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

“ਹੁਣ ਮੈਂ ਕਿਸੇ ਰਾਜਨੀਤਕ ਦਲ ਦਾ ਮੈਂਬਰ ਨਹੀਂ” : ਭੂਟੀਆ