ਭਾਰਤੀ ਹਵਾਈ ਫ਼ੌਜ ਦੀ ਮਹਿਲਾ ਅਫ਼ਸਰ ਨੇ ਰਚਿਆ ਇਤਿਹਾਸ


ਨਵੀਂ ਦਿੱਲੀ, 22 ਫਰਵਰੀ (ਏਜੰਸੀ) : ਭਾਰਤੀ ਹਵਾਈ ਫ਼ੌਜ ਦੀ ਫਲਾਇੰਗ ਅਫ਼ਸਰ ਅਵਨੀ ਚੁਤਰਵੇਦੀ ਇਕੱਲਿਆ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ। ਅਵਨੀ ਨੇ ਇਕੱਲਿਆ ਮਿਗ-21 ਉਡਾ ਕੇ ਭਾਰਤ ਦੇ ਆਸਮਾਨ ‘ਚ ਨਵਾਂ ਇਤਿਹਾਸ ਰਚਿਆ ਹੈ। ਬੀਤੀ 19 ਫਰਵਰੀ ਨੂੰ ਅਵਨੀ ਚਤੁਰਵੇਦੀ ਨੇ ਗੁਜਰਾਤ ਦੇ ਜਾਮਨਗਰ ਸੈਨਿਕ ਹਵਾਈ ਅੱਡੇ ਤੋਂ ਇਕੱਲਿਆ ਲੜਾਕੂ ਜਹਾਜ਼ ਮਿਗ-21 ਨਾਲ ਉਡਾਣ ਭਰੀ ਅਤੇ ਸਫ਼ਲਤਾਪੂਰਵਕ ਆਪਣਾ ਮਿਸ਼ਨ ਪੂਰਾ ਕੀਤਾ। ਅਵਨੀ ਚਤੁਰਵੇਦੀ, ਮੋਹਨਾ ਸਿੰਘ ਅਤੇ ਭਾਵਨਾ ਕੰਠ ਨੂੰ ਜੂਨ 2016 ਵਿਚ ਹਵਾਈ ਫ਼ੌਜ਼ ਦੇ ਲੜਾਕੂ ਸਕੂਐਡ ‘ਚ ਸ਼ਾਮਿਲ ਕੀਤਾ ਗਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤੀ ਹਵਾਈ ਫ਼ੌਜ ਦੀ ਮਹਿਲਾ ਅਫ਼ਸਰ ਨੇ ਰਚਿਆ ਇਤਿਹਾਸ