ਯੁਵਰਾਜ ਤੇ ਮਿਲਰ ਨੂੰ ਛੱਡ ਇਸ ਗੇਂਦਬਾਜ਼ ਹੱਥ ਦਿੱਤੀ ਕਿੰਗਜ਼ ਇਲੈਵਨ ਪੰਜਾਬ ਦੀ ਕਮਾਨ


ਮੁੰਬਈ, 26 ਫਰਵਰੀ (ਏਜੰਸੀ) : ਕਿੰਗਜ਼ ਇਲੈਵਨ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਲਈ ਆਪਣੇ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਲੰਮੇ ਇੰਤਜ਼ਾਰ ਤੇ ਕਈ ਕਿਆਸਾਂ ਤੋਂ ਬਾਅਦ ਉਨ੍ਹਾਂ ਆਪਣੇ ਕਪਤਾਨ ਦਾ ਐਲਾਨ ਕੀਤਾ ਹੈ। ਪਹਿਲੀ ਵਾਰ ਇਸ ਟੀਮ ਨਾਲ ਖੇਡਣ ਜਾ ਰਹੇ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਟੀਮ ਦਾ ਨਵਾਂ ਕਪਤਾਨ ਥਾਪਿਆ ਗਿਆ ਹੈ।

ਉਨ੍ਹਾਂ ਯੁਵਰਾਜ ਸਿੰਘ ਤੇ ਡੇਵਿਡ ਮਿਲਰ ਵਰਗੇ ਵੱਡੇ ਤੇ ਤਜਰਬੇਕਾਰ ਖਿਡਾਰੀਆਂ ਨੂੰ ਨਜ਼ਅੰਦਾਜ਼ ਕਰਕੇ ਅਸ਼ਵਿਨ ਨੂੰ ਆਪਣਾ ਕਪਤਾਨ ਬਣਾਇਆ ਹੈ। ਜਨਵਰੀ ਵਿੱਚ ਹੋਈ ਨਿਲਾਮੀ ਦੌਰਾਨ ਕਿੰਗਜ਼ ਇਲੈਵਨ ਨੇ ਉਸ ਨੂੰ 7.6 ਕਰੋੜ ਰੁਪਏ ਵਿੱਚ ਆਪਣੇ ਨਾਲ ਜੋੜਿਆ ਸੀ। ਹਾਲਾਂਕਿ, ਕਪਤਾਨੀ ਵਿੱਚ ਅਸ਼ਵਿਨ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਉਸ ਨੇ ਛੋਟੇ ਵਰਗ ਦੇ 15 ਮੈਚਾਂ ਦੀ ਕਪਤਾਨੀ ਕਰਦਿਆਂ 12 ਵਿੱਚ ਟੀਮ ਨੂੰ ਜਿੱਤ ਦਿਵਾਈ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਕਿੰਗਜ਼ ਇਲੈਵਨ ਲਈ ਅਸ਼ਵਿਨ ਲਾਹੇਵੰਦ ਹੁੰਦੇ ਹਨ ਕਿ ਨਹੀਂ। ਇਸ ਤੋਂ ਪਹਿਲਾਂ ਟੀਮ ਇੱਕ ਵੀ ਆਈ.ਪੀ.ਐਲ. ਖਿਤਾਬ ਜਿੱਤ ਨਹੀਂ ਸਕੀ ਹੈ। ਕਿੰਗਜ਼ ਇਲੈਵਨ ਦਾ ਪਹਿਲਾ ਮੈਚ ਦਿੱਲੀ ਡੇਅਰਡੇਵਿਲਜ਼ ਨਾਲ 8 ਅਪ੍ਰੈਲ ਨੂੰ ਹੋਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਯੁਵਰਾਜ ਤੇ ਮਿਲਰ ਨੂੰ ਛੱਡ ਇਸ ਗੇਂਦਬਾਜ਼ ਹੱਥ ਦਿੱਤੀ ਕਿੰਗਜ਼ ਇਲੈਵਨ ਪੰਜਾਬ ਦੀ ਕਮਾਨ