‘ਲਵਲੀ’ ਮੁੜ ਹੋਏ ਕਾਂਗਰਸ ਨਾਲ ਲਵਲੀ


ਚੰਡੀਗੜ੍ਹ, 17 ਫ਼ਰਵਰੀ (ਏਜੰਸੀ) : 2017 ‘ਚ ਹੋਈਆਂ ਦਿੱਲੀ ਨਿਗਮ ਚੋਣਾਂ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਅਰਵਿੰਦਰ ਸਿੰਘ ਲਵਲੀ ਇਕ ਵਾਰ ਫਿਰ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਲਵਲੀ ਸ਼ੀਲਾ ਦੀਕਸ਼ਤ ਸਰਕਾਰ ਵਿਚ ਤਿੰਨ ਵਾਰ ਮੰਤਰੀ ਰਹਿ ਰਹੇ ਤੇ ਦਿੱਲੀ ਕਾਂਗਰਸ ਪ੍ਰਦੇਸ਼ ਦੇ ਪ੍ਰਧਾਨ ਵੀ ਰਹੇ ਸਨ। ਉਹ ਦਿੱਲੀ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ ਨਾਲ ਨਾਰਾਜ਼ਗੀ ਦੇ ਚੱਲਦਿਆਂ ਹੀ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਏ ਸਨ। ਨਗਰ ਨਿਗਮ ਚੋਣਾਂ ਤੋਂ ਬਿਲਕੁਲ ਪਹਿਲਾਂ ਅਰਵਿੰਦਰ ਸਿੰਘ ਲਵਲੀ ਭਾਜਪਾ ‘ਚ ਸ਼ਾਮਲ ਹੋਏ ਸਨ।

ਉਦੋਂ ਨਗਰ ਨਿਗਮ ਚੋਣਾਂ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਲਵਲੀ ਨਾਰਾਜ਼ ਸਨ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਲਵਲੀ ਨੂੰ ਰਸਮੀ ਤੌਰ ‘ਤੇ ਪਾਰਟੀ ‘ਚ ਸ਼ਾਮਲ ਕਰਵਾਇਆ ਸੀ। ਨਿਗਮ ਚੋਣਾਂ ‘ਚ ਅਜੇ ਮਾਕਨ ਨੇ ਸਾਰੇ ਵੱਡੇ ਆਗੂਆਂ ਨੂੰ ਖੂੰਝੇ ਲਗਾ ਦਿੱਤਾ ਸੀ। ਇਹਨਾਂ ‘ਚੋਂ ਲਵਲੀ ਵੀ ਇੱਕ ਸਨ। ਉਸ ਮੌਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਕਿਹਾ ਸੀ ਕਿ ਜਿਵੇਂ ਲਵਲੀ ਨੇ ਪਾਰਟੀ ਨਾਲ ਗੱਦਾਰੀ ਕੀਤੀ ਹੈ, ਇਸ ਤੋਂ ਸਾਫ ਹੈ ਕਿ ਦਿੱਲੀ ਕਾਂਗਰਸ ‘ਚ ਸੁਧਾਰ ਦੀ ਲੋੜ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

‘ਲਵਲੀ’ ਮੁੜ ਹੋਏ ਕਾਂਗਰਸ ਨਾਲ ਲਵਲੀ