30 ਘੰਟੇ ਚੱਲਿਆ ਮੁਕਾਬਲਾ: 5 ਜਵਾਨ ਸ਼ਹੀਦ, 4 ਅੱਤਵਾਦੀ ਢੇਰ

army

ਜੰਮੂ, 11 ਫ਼ਰਵਰੀ (ਏਜੰਸੀ) : ਜੰਮੂ ਸ਼ਹਿਰ ਵਿਚਾਲੇ ਵਸੇ ਸੁੰਜਵਾਨ ਆਮਰੀ ਬ੍ਰਿਗੇਡ ਵਿੱਚ ਸਾਰੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। 30 ਘੰਟੇ ਚੱਲਿਆ ਮੁਕਾਬਲਾ ਖਤਮ ਹੋ ਗਿਆ ਹੈ। ਮੁਤਾਬਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਹਨ। ਇੱਕ ਜਵਾਨ ਦੇ ਪਿਤਾ ਦੀ ਵੀ ਮੁਕਾਬਲੇ ਵਿੱਚ ਮੌਤ ਹੋ ਗਈ। ਮੁਕਾਬਲਾ ਖਤਮ ਹੋਣ ਮਗਰੋਂ ਵੀ ਸਰਚ ਆਪ੍ਰੇਸ਼ਾਨ ਜਾਰੀ ਹੈ। ਫੌਜ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਹਮਲੇ ਵਿੱਚ ਫੌਜ ਦੇ ਜੇਸੀਓ ਸਣੇ ਪੰਜ ਫੌਜੀ ਸ਼ਹੀਦ ਹੋਏ ਹਨ। ਇਸ ਹਮਲੇ ਵਿੱਚ 5 ਔਰਤਾਂ ਤੇ ਤਿੰਨ ਬੱਚਿਆਂ ਸਣੇ 9 ਜ਼ਖਮੀ ਹਨ। ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕੈਂਪ ਅੰਦਰ 150 ਘਰਾਂ ਨੂੰ ਖਾਲੀ ਕਰਵਾਇਆ ਗਿਆ ਸੀ। ਇੱਥੇ ਰਹਿਣ ਵਾਲਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਸ਼ਿਫਟ ਕੀਤਾ ਗਿਆ ਸੀ।

ਫੌਜ ਵੱਲ਼ੋਂ ਮਾਰੇ ਗਏ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਹਨ। ਇਹ ਅੱਤਵਾਦੀ ਆਰਮੀ ਦੀ ਡ੍ਰੈਸ ਵਿੱਚ ਸਨ। ਉਨ੍ਹਾਂ ਕੋਲੋਂ ਏਕੇ-56 ਐਸਾਲਟ ਰਾਇਫਲ, ਗੋਲਾ-ਬਰੂਦ ਤੇ ਹੱਥ ਗੋਲੇ ਬਰਾਮਦ ਹੋਏ ਹਨ। ਅੱਤਵਾਦੀਆਂ ਨੇ ਸ਼ਨੀਵਾਰ ਸਵੇਰੇ 4.50 ‘ਤੇ ਕੈਂਪ ਉੱਪਰ ਫਾਈਰਿੰਗ ਸ਼ੁਰੂ ਕੀਤੀ ਸੀ ਤੇ ਪਿਛਲੇ ਪਾਸਿਉਂ ਅੰਦਰ ਦਾਖਲ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦਾ ਮਾਸਟਰਮਾਇੰਡ ਰਉਫ ਅਸਗਰ ਹੈ। ਰਉਫ ਮੌਲਾਨਾ ਜੈਸ਼ ਦੇ ਚੀਫ ਮਸੂਦ ਅਜ਼ਹਰ ਦਾ ਭਰਾ ਹੈ। ਫਰਵਰੀ ਦੇ ਪਹਿਲੇ ਹਫਤੇ ਵਿੱਚ ਰਉਫ ਨੇ ਭਰਾ ਮੌਲਾਨਾ ਮਸੂਦ ਅਜ਼ਹਰ ਦੇ ਨਾਲ ਹਿਜ਼ਬੁਲ ਦੇ ਚੀਫ ਸਯੱਦ ਸਲਾਉਦੀਨ ਨਾਲ ਮੁਲਾਕਾਤ ਕੀਤੀ ਸੀ। ਪਰਸੋਂ ਅਫਜ਼ਲ ਗੁਰੂ ਦੀ ਬਰਸੀ ਵਾਲੇ ਦਿਨ ਦੋਹਾਂ ਨੇ ਹਮਲੇ ਲਈ ਮਦਦ ਮੰਗੀ ਸੀ।

Facebook Comments

POST A COMMENT.

Enable Google Transliteration.(To type in English, press Ctrl+g)