ਫ਼ਲੋਰਿਡਾ ਦੇ ਸਕੂਲ ਵਿਚ ਅੰਨ੍ਹੇਵਾਹ ਗੋਲੀਬਾਰੀ, 17 ਮੌਤਾਂ


ਵਾਸ਼ਿੰਗਟਨ, 15 ਫ਼ਰਵਰੀ (ਏਜੰਸੀ) : ਫ਼ਲੋਰਿਡਾ ਦੇ ਹਾਈ ਸਕੂਲ ਵਿਚ ਸਾਬਕਾ ਵਿਦਿਆਰਥੀ ਨੇ ਸ਼ਕਤੀਸ਼ਾਲੀ ਰਾਈਫ਼ਲ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ ਜਿਸ ਨਾਲ ਕਈ ਵਿਦਿਆਰਥੀਆਂ ਸਮੇਤ ਘੱਟੋ ਘੱਟ 17 ਜਣੇ ਮਾਰੇ ਗਏ। ਹਮਲਾਵਰ ਨੌਜਵਾਨ ਨਿਕੋਲਸ ਕਰੂਜ਼ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਗੋਲੀਬਾਰੀ ਵਿਚ ਇਕ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿਚ ਭਾਰਤੀ-ਅਮਰੀਕੀ ਮੂਲ ਦਾ ਇਕ ਵਿਦਿਆਰਥੀ ਵੀ ਸ਼ਾਮਲ ਹੈ। ਇਹ ਅਮਰੀਕਾ ਦੇ ਇਤਿਹਾਸ ਵਿਚ ਸੱਭ ਤੋਂ ਘਾਤਕ ਗੋਲੀਬਾਰੀ ਘਟਨਾਵਾਂ ਵਿਚੋਂ ਇਕ ਹੈ। ਐਫ਼ਬੀਆਈ ਮਾਮਲੇ ਦੀ ਜਾਂਚ ਵਿਚ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਕਰ ਰਹੀ ਹੈ। ਘਟਨਾ ਵਾਲਾ ਸ਼ਹਿਰ ਪਾਰਕਲੈਂਡ ਉੱਤਰੀ ਮਿਆਮੀ ਤੋਂ 80 ਕਿਲੋਮੀਟਰ ਦੂਰ ਪੈਂਦਾ ਹੈ ਅਤੇ ਸ਼ਹਿਰ ਦੀ ਆਬਾਦੀ ਕਰੀਬ 30 ਹਜ਼ਾਰ ਹੈ।

ਫ਼ਲੋਰਿਡਾ ਵਿਚ ਪੱਤਰਕਾਰ ਸੰਮੇਲਨ ਦੌਰਾਨ ਪੁਲਿਸ ਅਧਿਕਾਰੀ ਸਕਾਟ ਇਸਾਈਲ ਨੇ ਦਸਿਆ, ‘ਨਿਕੋਲਸ ਕਰੂਜ਼ ਹਤਿਆਰਾ ਹੈ। ਉਹ ਹਿਰਾਸਤ ਵਿਚ ਹੈ। ਅਸੀਂ ਉਸ ਦੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਦੀ ਛਾਣਬੀਣ ਸ਼ੁਰੂ ਕਰ ਦਿਤੀ ਹੈ। ਕੁੱਝ ਗੱਲਾਂ ਜੋ ਦਿਮਾਗ਼ ਵਿਚ ਆ ਰਹੀਆਂ ਹਨ, ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ।’ 19 ਸਾਲਾ ਕਰੂਜ਼ ਫ਼ਲੋਰਿਡਾ ਦੇ ਪਾਰਕਲੈਂਡ ਦੇ ਮਾਰਜੋਰੀ ਸਟੋਨਮੈਨ ਡਗਲਜ਼ ਹਾਈ ਸਕੂਲ ਦਾ ਸਾਬਕਾ ਵਿਦਿਆਰਥੀ ਹੈ। ਗੋਲੀਬਾਰੀ ਦੀ ਘਟਨਾ ਇਸੇ ਸਕੂਲ ਵਿਚ ਵਾਪਰੀ ਹੈ। ਇਸਾਈਲ ਦਾ ਕਹਿਣਾ ਹੈ ਕਿ ਕਰੂਜ਼ ਨੂੰ ਅਨੁਸ਼ਾਸਨੀ ਕਰਵਾਈ ਤਹਿਤ ਸਕੂਲ ਵਿਚੋਂ ਕੱਢ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੱਕੀ ਕੋਲੋਂ ਭਾਰੀ ਗਿਣਤੀ ਵਿਚ ਰਾਈਫ਼ਲ ਦੇ ਮੈਗਜ਼ੀਨ ਮਿਲੇ ਹਨ। ਸ਼ੇਰਿਫ਼ ਨੇ ਕਿਹਾ, ‘ਹੁਣ ਤਕ ਸਾਡਾ ਮੰਨਣਾ ਹੈ ਕਿ ਉਸ ਕੋਲ ਇਕ ਏਆਰ 15 ਰਾਈਫ਼ਲ ਸੀ। ਮੈਨੂੰ ਨਹੀਂ ਪਤਾ ਕਿ ਉਸ ਕੋਲ ਦੂਜੀ ਰਾਈਫ਼ਲ ਸੀ ਜਾਂ ਨਹੀਂ।’ ਸ਼ੱਕੀ ਨੂੰ ਇਲਾਜ ਮਗਰੋਂ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ। ਘਟਨਾ ਵਿਚ ਘੱਟੋ ਘੱਟ 17 ਜਣੇ ਮਾਰੇ ਗਏ ਹਨ।

ਸਕੂਲ ਭਵਨ ਅੰਦਰ 12 ਜਣਿਆਂ ਦੀ, ਸਕੂਲ ਭਵਨ ਦੇ ਬਾਹਰ ਦੋ ਜਣਿਆਂ ਦੀ ਅਤੇ ਸਕੂਲ ਦੇ ਬਾਹਰ ਸੜਕ ‘ਤੇ ਇਕ ਵਿਅਕਤੀ ਦੀ ਗੋਲੀਬਾਰੀ ਵਿਚ ਮੌਤ ਹੋਈ ਜਦਕਿ ਦੋ ਹੋਰਾਂ ਨੇ ਹਸਪਤਾਲ ਵਿਚ ਦਮ ਤੋੜਿਆ। ਸਕੂਲ ਵਿਚ ਭਾਰੀ ਗਿਣਤੀ ਵਿਚ ਭਾਰਤੀ-ਅਮਰੀਕੀ ਵਿਦਿਆਰਥੀ ਪੜ੍ਹਦੇ ਹਨ। ਸੋਸ਼ਲ ਮੀਡੀਆ ਵਿਚ ਪਹਿਲਾਂ ਹੀ ਦੱਸ ਦਿਤਾ ਸੀ ਹਮਲਾਵਰ ਨੌਜਵਾਨ ਨੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੋਸ਼ਲ ਮੀਡੀਆ ਵਿਚ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਪਾਈਆਂ ਸਨ। ਜਾਂਚਕਾਰਾਂ ਨੇ ਦਸਿਆ ਹੈ ਕਿ ਕਰੂਜ਼ ਨੇ ਲੋਕਾਂ ਨੂੰ ਕਲਾਸਰੂਮ ‘ਚੋਂ ਬਾਹਰ ਕੱਢਣ ਲਈ ਫ਼ਾਇਰ ਅਲਾਰਮ ਵਜਾਇਆ ਪਰ ਸਕੂਲ ਵਿਚ ਦਿਨ ਵਿਚ ਅੱਗ ਲੱਗਣ ਦੀ ਘਟਨਾ ਸਬੰਧੀ ਅਭਿਆਸ ਕੀਤਾ ਗਿਆ ਸੀ, ਇਸ ਲਈ ਕੁੱਝ ਲੋਕਾਂ ਨੂੰ ਲੱਗਾ ਕਿ ਇਹ ਫ਼ਰਜ਼ੀ ਅਲਾਰਮ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਫ਼ਲੋਰਿਡਾ ਦੇ ਸਕੂਲ ਵਿਚ ਅੰਨ੍ਹੇਵਾਹ ਗੋਲੀਬਾਰੀ, 17 ਮੌਤਾਂ