ਹਾਫਿਜ਼ ਸਈਦ ਨੂੰ ਵੱਡਾ ਝਟਕਾ, ਜਮਾਤ ਉਦ ਦਾਵਾ ਅੱਤਵਾਦੀ ਜੱਥੇਬੰਦੀ ਐਲਾਨੀ

Hafiz-Saeed

ਨਵੀਂ ਦਿੱਲੀ, 13 ਫ਼ਰਵਰੀ (ਏਜੰਸੀ) : ਪਾਕਿਸਤਾਨ ਨੇ 26/11 ਦੇ ਸਾਜ਼ਿਸ਼ਘਾੜੇ ਹਾਫਿਜ਼ ਸਈਦ ਦੇ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਨੇ ਸੋਮਵਾਰ ਨੂੰ ਇੱਕ ਬਿਲ ‘ਤੇ ਹਸਤਾਖਰ ਕੀਤੇ। ਜਿਸ ਦੇ ਅਨੁਸਾਰ ਇਸ ਦਾ ਮਕਸਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਵਲੋਂ ਪਾਬੰਦ ਵਿਅਕਤੀਆਂ ਅਤੇ ਲਸ਼ਕਰ ਏ ਤਾਇਬਾ, ਅਲਕਾਇਦਾ ਅਤੇ ਤਾਲਿਬਾਨ ਜਿਹੇ ਸੰਗਠਨਾਂ ‘ਤੇ ਲਗਾਮ ਲਗਾਉਣਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਜਮਾਤ ਉਦ ਦਾਵਾ ਨੂੰ ਸਿਰਫ ਅੱਤਵਾਦੀ ਸੂਚੀ ਵਿਚ ਰੱਖਿਆ ਸੀ, ਪਾਬੰਦੀ ਨਹੀਂ ਲਗਾਈ ਸੀ।

ਪੈਰਿਸ ਵਿਚ 18-23 ਫਰਵਰੀ ਦੇ ਵਿਚ ਫਾਇਨੈਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਬੈਠਕ ਹੋਣ ਵਾਲੀ ਹੈ। ਜਿਸ ਵਿਚ ਮਨੀ ਲਾਂਡਰਿੰਗ ਜਿਹੇ ਮਾਮਲਿਆਂ ਨੂੰ ਲੈ ਕੇ ਅਲੱਗ ਅਲੱਗ ਦੇਸ਼ਾਂ ਦੀ ਨਿਗਰਾਨੀ ਹੁੰਦੀ ਹੈ। ਪਾਕਿਸਤਾਨ ਉਸ ਤੋਂ ਪਹਿਲਾਂ ਖੁਦ ਨੂੰ ਪਾਕ ਸਾਫ ਦਿਖਾਉਣ ਦੀ ਕੋਸ਼ਿਸ਼ ਵਿਚ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਦੇ ਚਲਦਿਆਂ ਪਾਕਿਸਤਾਨ ਨੇ ਅਜਿਹੇ ਬਿਲ ‘ਤੇ ਹਸਤਾਖਰ ਕੀਤੇ।ਪਾਕਿਸਤਾਨੀ ਰਾਸ਼ਟਰਪਤੀ ਵਲੋਂ ਅਜਿਹੇ ਬਿਲ ‘ਤੇ ਹਸਤਾਖਰ ਕਰਨਾ ਅੱਖਾਂ ਵਿਚ ਘੱਟਾ ਪਾਉਣ ਜਿਹਾ ਮੰਨਿਆ ਜਾ ਰਿਹਾ ਹੈ। ਕਿਉਂਕਿ ਬਿਲ ਦੀ ਕੁਝ ਸੀਮਾ ਹੁੰਦੀ ਹੈ। ਉਸ ਤੋਂ ਬਾਅਦ ਉਹ ਲੈਪਸ ਹੋ ਜਾਂਦਾ ਹੈ।

ਸਾਲ 2005 ਵਿਚ ਲਸ਼ਕਰ ਏ ਤਾਇਬਾ ਨੂੰ ਇਕ ਪਾਬੰਦੀ ਜੱਥੇਬੰਦੀ ਐਲਾਨ ਕੀਤਾ ਸੀ। ਬਿਲ ‘ਤੇ ਹਸਤਾਖਰ ਕਰਨ ਤੋਂ ਬਾਅਦ ਪੁਲਿਸ ਨੇ ਜਮਾਤ ਉਦ ਦਾਵਾ ਦੇ ਹੈਡਕੁਆਰਟਰ ਦੇ ਬਾਹਰ ਲੱਗੇ ਬੈਰੀਕੇਡਸ ਨੂੰ ਹਟਾ ਦਿੱਤਾ।

Facebook Comments

POST A COMMENT.

Enable Google Transliteration.(To type in English, press Ctrl+g)