ਸਾਬਕਾ ਪੀ.ਐਮ. ਦੀ ਧੀ ਪ੍ਰੋਵਿੰਸ਼ੀਅਲ ਚੋਣਾਂ ਲੜਣ ਦੀ ਦੌੜ ‘ਚ ਸ਼ਾਮਲ


ਟੋਰਾਂਟੋ: ਸਥਾਨਕ ਵਕੀਲ ਅਤੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦੀ ਧੀ ਕੈਰੋਲੀਨ ਮਲਰੋਨੀ ਨੇ ਲੰਮੇਂ ਸਮੇਂ ਤੋਂ ਚੱਲ ਰਹੀਆਂ ਚਰਚਾਵਾਂ ‘ਤੇ ਵਿਰਾਮ ਲਾਉਂਦਿਆਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਆਗੂ ਬਣਨ ਲਈ ਲੀਡਰਸ਼ਿਪ ਦੌੜ ‘ਚ ਸ਼ਾਮਲ ਹੈ। ਮਲਰੋਨੀ ਨੇ ਉੱਤਰੀ ਟੋਰਾਂਟੋ ‘ਚ ਐਤਵਾਰ ਦੁਪਹਿਰ ਨੂੰ ਦਿੱਤੀ ਇਕ ਇੰਟਰਵਿਊ ‘ਚ ਇਸ ਦੀ ਪੁਸ਼ਟੀ ਕੀਤੀ ਕਿ ਇਹ ਖਬਰ ਸੱਚੀ ਹੈ। ਆਪਣੇ ਦੋਵਾਂ ਲੜਕਿਆਂ ਦੇ ਮੈਚ ਵੇਖਣ ਦਰਮਿਆਨ ਕੈਰੋਲੀਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਚਾਰ ਬੱਚਿਆਂ ਦੀ ਮਾਂ 43 ਸਾਲਾ ਮਲਰੋਨੀ ਨੇ ਆਖਿਆ ਕਿ ਸਾਬਕਾ ਆਗੂ ਪੈਟਰਿਕ ਬ੍ਰਾਊਨ ਦੇ ਅਚਾਨਕ ਅਸਤੀਫਾ ਦਿੱਤੇ ਜਾਣ ਦੇ ਚੱਲਦਿਆਂ ਟੋਰੀਜ਼ ਇੱਕਜੁੱਟ ਹੋ ਸਕਦੇ ਹਨ ਤੇ 7 ਜੂਨ ਨੂੰ ਹੋਣ ਵਾਲੀਆਂ ਚੋਣਾਂ ਜਿੱਤ ਸਕਦੇ ਹਨ।

ਉਨ੍ਹਾਂ ਆਖਿਆ ਕਿ 15 ਸਾਲਾਂ ਦੇ ਲਿਬਰਲ ਸਰਕਾਰ ਦੇ ਰਾਜ ਤੋਂ ਬਾਅਦ ਹੁਣ ਲੋਕ ਵੀ ਤਬਦੀਲੀ ਚਾਹੁੰਦੇ ਹਨ ਕਿਉਂਕਿ ਲੋਕ ਪਰੇਸ਼ਾਨ ਹੋ ਚੁੱਕੇ ਹਨ, ਉਹ ਨਵੀਂ ਸਰਕਾਰ ਚਾਹੁੰਦੇ ਹਨ। ਉਨ੍ਹਾਂ ਨੂੰ ਹੁਣ ਕੁਝ ਨਵਾਂ ਚਾਹੀਦਾ ਹੈ। ਇਸ ਲਈ ਮੈਂ ਖੁਦ ਦਾ ਨਾਂ ਦੇਣ ਦਾ ਫੈਸਲਾ ਕੀਤਾ ਹੈ।” ਮਲਰੋਨੀ ਦਾ ਮੰਨਣਾ ਹੈ ਕਿ ਉਹ ਅਜਿਹੀ ਉਮੀਦਵਾਰ ਹੈ ਜਿਹੜੀ ਪੀਸੀ ਪਰਿਵਾਰ ਦੇ ਵੱਖ-ਵੱਖ ਧੜਿਆਂ ਨੂੰ ਇੱਕਜੁੱਟ ਕਰੇਗੀ।

ਮਲਰੋਨੀ ਦੀ ਇਸ ਗੱਲੋਂ ਨਿੰਦਾ ਹੁੰਦੀ ਆਈ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਕੈਨੇਡਾ ਤੋਂ ਬਾਹਰ ਬਿਤਾਇਆ ਹੈ। ਉਨ੍ਹਾਂ ਹਾਰਵਰਡ ਅਤੇ ਨਿਊਯਾਰਕ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਮੁਕੰਮਲ ਕੀਤੀ ਪਰ ਮਲਰੋਨੀ ਦਾ ਕਹਿਣਾ ਹੈ ਕਿ ਇਹ ਤੱਥਾਂ ਨੂੰ ਸਹੀ ਢੰਗ ਨਾਲ ਨਾ ਸਮਝਣ ਦਾ ਨਤੀਜਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਓਨਟਾਰੀਓ, ਕੈਨੇਡਾ ‘ਚ ਹੀ ਬਿਤਾਇਆ ਹੈ। ਪੋਸਟ ਮੀਡੀਆ ਦੇ ਸਾਬਕਾ ਐਗਜੈ਼ਕਟਿਵ ਰੌਡ ਫਿਲਿਪਸ ਨੇ ਆਖਿਆ ਕਿ ਉਹ ਲੀਡਰਸ਼ਿਪ ਨਹੀਂ ਚਾਹੁੰਦੇ ਅਤੇ ਆਪਣਾ ਸਮਰਥਨ ਮਲਰੋਨੀ ਨੂੰ ਦੇਣਗੇ।

ਜ਼ਿਕਰੇਯੋਗ ਹੈ ਕਿ ਟੋਰਾਂਟੋ ਦੇ ਸਿਆਸੀ ਆਗੂ ਡੱਗ ਫੋਰਡ, ਜੋ ਕਿ ਸ਼ਹਿਰ ਦੇ ਮਰਹੂਮ ਮੇਅਰ ਰੌਬ ਫੋਰਡ ਦੇ ਭਰਾ ਹਨ, ਵੀ ਇਸ ਦੌੜ ‘ਚ ਸ਼ਾਮਲ ਹਨ। ਉਮੀਦਵਾਰਾਂ ਕੋਲ 16 ਫਰਵਰੀ ਤੱਕ ਆਪਣਾ ਨਾਂ ਨਾਮਜ਼ਦ ਕਰਵਾਉਣ ਦਾ ਸਮਾਂ ਹੈ ਅਤੇ 10 ਮਾਰਚ ਨੂੰ ਨਵੇਂ ਆਗੂ ਦਾ ਐਲਾਨ ਕੀਤਾ ਜਾਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਾਬਕਾ ਪੀ.ਐਮ. ਦੀ ਧੀ ਪ੍ਰੋਵਿੰਸ਼ੀਅਲ ਚੋਣਾਂ ਲੜਣ ਦੀ ਦੌੜ ‘ਚ ਸ਼ਾਮਲ

503 Service Unavailable

Service Unavailable

The server is temporarily unable to service your request due to maintenance downtime or capacity problems. Please try again later.

Additionally, a 503 Service Unavailable error was encountered while trying to use an ErrorDocument to handle the request.